ਬੋਰਿਸ ਜੌਹਨਸਨ ਨੇ ‘ਪਾਰਟੀਗੇਟ’ ਮੁੱਦੇ ਤੋਂ ਅੱਗੇ ਵਧਣ ਲਈ ਦਫਤਰ ‘ਚ ਕੀਤੀ ਨਵੇਂ ਅਫਸਰਾਂ ਦੀ ਨਿਯੁਕਤੀ  

TeamGlobalPunjab
2 Min Read

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ‘ਪਾਰਟੀਗੇਟ’ ਮਾਮਲੇ ਵਿੱਚ ਅੱਗੇ ਵਧਣ ਲਈ ਆਪਣੇ ਦਫ਼ਰਤ ਵਿੱਚ ਨਵੇਂ ਸੀਨੀਅਰ ਅਧਿਕਾਰੀਆਂ ਨੂੰ ਲਿਆਂਦਾ ਹੈ। ਜਿਸ ਵਿੱਚ ਸੰਚਾਰ ਮੁਖੀ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਸਰਕਾਰੀ ਦਾਅਵਤਾਂ ਨੂੰ ‘ਅਮਾਫ਼ਯੋਗ’ ਕਿਹਾ ਹੈ।

ਪ੍ਰਧਾਨ ਮੰਤਰੀ ਨੇ ਲੰਡਨ ਦੇ ਮੇਅਰ ਵਜੋਂ ਆਪਣੇ ਦਿਨਾਂ ਦੇ ਇੱਕ ਸਹਿਯੋਗੀ ਗੁਟੋ ਹੈਰੀ ਨੂੰ ਜ਼ਿੰਮੇਵਾਰੀ ਸੌਂਪੀ ਹੈ, ਜੋ ਹਾਲ ਹੀ ਵਿੱਚ ਜੌਹਨਸਨ ਦੀ ਆਲੋਚਨਾ ਕਰ ਚੁੱਕੇ ਹਨ। ਹਫ਼ਤਿਆਂ ਦੇ ਉਥਲ-ਪੁਥਲ ਤੋਂ ਬਾਅਦ, ਜੌਹਨਸਨ ਨੇ ਸਰਕਾਰ ‘ਤੇ ਮੁੜ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਨੂੰ ਵਧਾ ਦਿੱਤਾ ਹੈ। ਉਨ੍ਹਾਂ ਨੇ ਸੀਨੀਅਰ ਕੈਬਨਿਟ ਮੰਤਰੀ ਸਟੀਵ ਬਾਰਕਲੇ ਨੂੰ ਆਪਣਾ ਨਵਾਂ ‘ਚੀਫ਼ ਆਫ਼ ਸਟਾਫ’ ਨਿਯੁਕਤ ਕੀਤਾ ਹੈ।

ਕੋਵਿਡ -19 ਵਿਰੋਧੀ ਪਾਬੰਦੀਆਂ ਦੇ ਵਿਚਕਾਰ 2020 ਅਤੇ 2021 ਵਿੱਚ ਅਧਿਕਾਰਤ ਦਾਅਵਤ ਆਯੋਜਿਤ ਕਰਨ ਨੂੰ ਲੈ ਕੇ ਜੌਹਨਸਨ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਅਤੇ ਉਸਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨਾਲ ਸੱਤਾ ‘ਤੇ ਜੌਹਨਸਨ ਦੀ ਪਕੜ ਕਮਜ਼ੋਰ ਹੋ ਗਈ ਹੈ। ਸੀਨੀਅਰ ਸਿਵਲ ਸਰਵੈਂਟ ਸੂ ਗ੍ਰੇ ਨੇ ਅਜਿਹੇ ਕੁੱਲ 16 ਦਾਅਵਤ ਸਮਾਗਮਾਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿੱਚੋਂ ਇੱਕ ਦਰਜਨ ਮੈਟਰੋਪੋਲੀਟਨ ਪੁਲਿਸ ਦੀ ਵੀ ਜਾਂਚ ਅਧੀਨ ਹਨ।

ਪਿਛਲੇ ਹਫਤੇ ਇੱਕ ਅੰਤਰਿਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ, ਜੌਹਨਸਨ ਨੇ ਮੁਆਫੀ ਮੰਗੀ ਅਤੇ ਆਪਣੇ ਦਫਤਰ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਜੌਹਨਸਨ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਜੌਹਨਸਨ ਦੇ ਦਫਤਰ ਦੇ ਪੰਜ ਉੱਚ ਅਧਿਕਾਰੀਆਂ ਨੇ ਵਿਵਾਦ ਵਧਣ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।

- Advertisement -

Share this Article
Leave a comment