ਬਾਲੀਵੁੱਡ ਦੀ ਡਰਾਮਾ ਕਵੀਨ ਮੰਨੀ ਜਾਣ ਵਾਲੀ ਰਾਖੀ ਸਾਵੰਤ ਏਨੀਂ ਦਿਨੀਂ ਕਾਫੀ ਗੁੱਸੇ ’ਚ ਹੈ। ਰੱਖੀ ਦੀ ਇਹ ਨਾਰਾਜ਼ਗੀ ਦਿੱਲੀ ਦੇ ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਦੇ ਬਿਆਨ ਤੋਂ ਬਾਅਦ ਸਾਹਮਣੇ ਆਈ ਹੈ। ਦਰਅਸਲ, ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਆਪਣੇ ਇੱਕ ਬਿਆਨ ਵਿੱਚ ਰਾਖੀ ਸਾਵੰਤ ਦਾ ਨਾਂਅ ਲਿਆ। ਇਸ ਤੋਂ ਬਾਅਦ ਜਦੋਂ ਰਾਖੀ ਸਾਵੰਤ ਨੂੰ ਇਹ ਜਾਣਕਾਰੀ ਮਿਲੀ ਤਾਂ ਉਹ ਗੁੱਸੇ ਵਿੱਚ ਆ ਗਈ। ਇਸ ਤੋਂ ਬਾਅਦ ਰਾਖੀ ਨੇ ਰਾਘਵ ਚੱਢਾ ਨੂੰ ਚਿਤਾਵਨੀ ਦਿੱਤੀ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪਿਛਲੇ ਦਿਨੀਂ ਸੀਨੀਅਰ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਵੱਡਾ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਕਿਹਾ।
ਰਾਖੀ ਸਾਵੰਤ ਨੂੰ ਮੀਡੀਆ ਕਰਮੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਸਿਧੂ ਨੂੰ ਰਾਜਨੀਤੀ ਦੀ ਰਾਖੀ ਸਾਵੰਤ ਕਿਹਾ ਹੈ। ਇਸ ‘ਤੇ ਰਾਖੀ ਨੇ ਕਿਹਾ, “ਰਾਘਵ ਚੱਢਾ, ਮੇਰੇ ਅਤੇ ਮੇਰੇ ਨਾਂਅ ਤੋਂ ਦੂਰ ਰਹੋ। ਮਿਸਟਰ ਚੱਢਾ, ਤੁਸੀਂ ਖੁਦ ਨੂੰ ਵੇਖੋ, ਤੁਹਾਨੂੰ ਟ੍ਰੈਂਡਿੰਗ ਵਿੱਚ ਆਉਣ ਲਈ ਮੇਰੇ ਨਾਂਅ ਦੀ ਲੋੜ ਪਈ।“
ਰਾਖੀ ਨੇ ਪੋਸਟ ਕਰਦੇ ਹੋਏ ਇਸ ਨੂੰ ਆਪਣੇ ਪਤੀ ਰਿਤੇਸ਼ ਦਾ ਟਵੀਟ ਦੱਸਿਆ ਹੈ। ਪੋਸਟ ’ਚ ਰਾਖੀ ਦੇ ਪਤੀ ਨੇ ਆਪ ਨੇਤਾ ਰਾਘਵ ਚੱਢਾ ਨੂੰ ਕਰਾਰਾ ਜਵਾਬ ਦਿੰਦੇ ਹੋਏ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਨੂੰ ਸਿੱਖਿਅਤ ਕਰਨ ਦੀ ਅਪੀਲ ਕੀਤੀ ਹੈ। ਰਾਖੀ ਨੇ ਜਿਸ ਟਵੀਟ ਦਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ ਉਸ ’ਚ ਬੀਜੇਪੀ, ਕਾਂਗਰਸ ਦੇ ਨਾਲ-ਨਾਲ ਆਪ ਨੇਤਾ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੀ ਟੈਗ ਹਨ।
ਟਵੀਟ ਨੂੰ ਸਾਂਝਾ ਕਰਦਿਆਂ ਰਾਖੀ ਨੇ ਕੈਪਸ਼ਨ ਲਿਖਿਆ- ‘ਮੇਰੇ ਪਤੀ ਨੇ ਰਾਘਵ ਚੱਢਾ ਨੂੰ ਜਵਾਬ ਦਿੱਤਾ ਹੈ। ਲੋਕ ਹੁਣ ਤਕ ਮੈਨੂੰ ਇਕੱਲੇ ਜਾਣ ਕੇ ਪ੍ਰੇਸ਼ਾਨ ਕਰਦੇ ਸਨ, ਅੱਜ ਮੇਰੀਆਂ ਅੱਖਾਂ ਵਿੱਚ ਇਹ ਕਹਿ ਕੇ ਹੰਝੂ ਹਨ ਕਿ ਅੱਜ ਮੇਰੇ ਕੋਲ ਵੀ ਕੋਈ ਹੈ, ਜੋ ਮੇਰੇ ਮਾਣ-ਸਨਮਾਨ ਦੀ ਰਾਖੀ ਲਈ ਖੜ੍ਹਾ ਹੈ, ਧੰਨਵਾਦ ਮੇਰੇ ਪਤੀ।