ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਉਨ੍ਹਾਂ ਦੀ ਮਾਂ ਨੇ ਮੁੰਬਈ ਹੀਰਾਨੰਦਾਨੀ ਹਸਪਤਾਲ ‘ਚ ਆਖਰੀ ਸਾਹ ਲਏ। ਅਕਸ਼ੈ ਕੁਮਾਰ ਨੇ ਇਸ ਦੁਖਦ ਖ਼ਬਰ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ‘ਤੇ ਫੈਨਜ਼ ਨੂੰ ਦਿੱਤੀ ਹੈ।
ਅਕਸ਼ੈ ਕੁਮਾਰ ਨੇ ਪੋਸਟ ਵਿੱਚ ਲਿਖਿਆ, “ਉਹ ਮੇਰੀ ਧੁਰਾ ਸੀ। ਅੱਜ ਮੈਂ ਆਪਣੀ ਹੋਂਦ ਦੇ ਮੂਲ ਹਿੱਸੇ ਵਿੱਚ ਇੱਕ ਅਸਹਿ ਦਰਦ ਮਹਿਸੂਸ ਕਰ ਰਿਹਾ ਹਾਂ। ਮੇਰੀ ਮਾਂ ਸ਼੍ਰੀਮਤੀ ਅਰੁਣਾ ਭਾਟੀਆ ਅੱਜ ਸਵੇਰੇ ਸ਼ਾਂਤੀਪੂਰਵਕ ਇਸ ਸੰਸਾਰ ਨੂੰ ਛੱਡ ਕੇ ਦੂਜੇ ਸੰਸਾਰ ਵਿੱਚ ਮੇਰੇ ਡੈਡੀ ਨਾਲ ਦੁਬਾਰਾ ਮਿਲ ਗਈ।ਮੈਂ ਤੁਹਾਡੀਆਂ ਪ੍ਰਾਰਥਨਾਵਾਂ ਦਾ ਸਨਮਾਨ ਕਰਦਾ ਹਾਂ। ਓਮ ਸ਼ਾਂਤੀ।