ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਸਿਹਤ ਵਿਗੜੀ, ਹਸਪਤਾਲ ‘ਚ ਭਰਤੀ

TeamGlobalPunjab
1 Min Read

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਦੀ ਬੀਤੀ ਰਾਤ ਅਚਾਨਕ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮਿਲ ਰਹੀ ਹੈ ਕਿ ਸੰਜੇ ਦੱਤ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਹੈ। ਜਿਸ ਤੋਂ ਬਾਅਦ ਸੰਜੇ ਦੱਤ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਫਿਲਹਾਲ ਸੰਜੇ ਦੱਸ ਨੂੰ ਨਾਨ-ਕੋਵਿਡ ਵਾਰਡ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਸੰਜੇ ਦੱਤ ਨੇ ਇੱਕ ਟਵੀਟ ਵਿੱਚ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ‘ਮੈਂ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਮੈਂ ਇਸ ਸਮੇਂ ਡਾਕਟਰੀ ਨਿਗਰਾਨੀ ਹੇਠ ਹਾਂ। ਮੇਰੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਹੈ। ਲੀਲਾਵਤੀ ਹਸਪਤਾਲ ਦੇ ਡਾਕਟਰਾਂ, ਨਰਸਾਂ ਅਤੇ ਸਟਾਫ ਨੇ ਬਹੁਤ ਮਦਦ ਕੀਤੀ ਹੈ। ਮੈਂ ਇਕ ਦੋ ਦਿਨਾਂ ਵਿਚ ਘਰ ਵਾਪਸ ਆ ਜਾਵਾਂਗਾ। ਤੁਹਾਡੇ ਸਾਰਿਆਂ ਦੀਆਂ ਦੁਆਵਾ ਲਈ ਧੰਨਵਾਦ।’

ਦੱਸ ਦਈਏ ਕਿ 10 ਦਿਨ ਪਹਿਲਾਂ 29 ਜੁਲਾਈ ਨੂੰ ਸੰਜੇ ਦੱਤ ਨੇ ਮੁੰਬਈ ‘ਚ ਆਪਣਾ 61 ਵਾਂ ਜਨਮਦਿਨ ਮਨਾਇਆ ਸੀ। ਉਹ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਰਹਿੰਦੇ ਹਨ। 7 ਅਗਸਤ ਨੂੰ ਉਨ੍ਹਾਂ ਨੇ ਕੇਰਲ ਦੇ ਕੋਜ਼ੀਕੋਡ ਏਅਰਪੋਰਟ ‘ਤੇ ਹੋਏ ਜਹਾਜ਼ ਹਾਦਸੇ ਬਾਰੇ ਵੀ ਟਵੀਟ ਕੀਤਾ ਸੀ।

Share This Article
Leave a Comment