ਅਦਾਕਾਰ ਅਰਮਾਨ ਕੋਹਲੀ ਨੂੰ ਡਰੱਗ ਮਾਮਲੇ ‘ਚ NCB ਨੇ ਕੀਤਾ ਗ੍ਰਿਫਤਾਰ

TeamGlobalPunjab
1 Min Read

ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਭਿਨੇਤਾ ਅਰਮਾਨ ਕੋਹਲੀ ਨੂੰ ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਸ਼ਨੀਵਾਰ ਨੂੰ ਉਸ ਦੇ ਮੁੰਬਈ ਸਥਿਤ ਘਰ ਦੀ ਤਲਾਸ਼ੀ ਲਈ ਸੀ, ਜਿੱਥੇ ਟੀਮ ਨੂੰ ਨਸ਼ੀਲੇ ਪਦਾਰਥ ਮਿਲੇ ਸਨ। ਛਾਪੇਮਾਰੀ ਪਿੱਛੋਂ ਅਰਮਾਨ ਕੋਹਲੀ ਨੇ ਐੱਨਸੀਬੀ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਅਗਲੀ ਪੁੱਛਗਿੱਛ ਲਈ ਉਸ ਨੂੰ ਗ੍ਰਿਫ਼ਤਾਰ ਕਰਕੇ ਐੱਨਸੀਬੀ ਦਫ਼ਤਰ ਲਿਆਂਦਾ ਗਿਆ। ਕੋਹਲੀ 2018 ’ਚ ਆਪਣੀ ਮਹਿਲਾ ਦੋਸਤ ਨੀਰੂ ਰੰਧਾਵਾ ’ਤੇ ਹਮਲੇ ਵਿਚ ਵੀ ਮੁਲਜ਼ਮ ਹੈ।

ਫਿਲਹਾਲ ਡ੍ਰਗਸ ਦੀ ਮਾਤਰਾ ਕਿੰਨੀ ਹੈ ਤੇ ਅਰਮਾਨ ਕੋਹਲੀ ਦਾ ਡ੍ਰਗਸ ਮਾਮਲੇ ‘ਚ ਕੀ ਕਨੈਕਸ਼ਨ ਹੈ, ਇਸ ਨੂੰ ਲੈਕੇ ਹੁਣ ਤਕ ਐਨਸੀਬੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ।

 27 ਅਗਸਤ ਦੀ ਰਾਤ ਟੀਵੀ ਅਦਾਕਾਰ ਗੌਰਵ ਦੀਕਸ਼ਤ  ਨੂੰ ਡਰੱਗਜ਼ ਰੱਖਣ ਦੇ ਦੋਸ਼ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫਤਾਰੀਆਂ ਗੌਰਵ ਦੇ ਘਰ ‘ਐਮਡੀ’ ਅਤੇ ‘ਚਰਸ’ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਖੋਜ ਤੋਂ ਬਾਅਦ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਅਦਾਕਾਰ ਏਜਾਜ਼ ਖਾਨ ਨੇ ਪੁੱਛਗਿੱਛ ਦੇ ਦੌਰਾਨ ਗੌਰਵ ਦਾ ਨਾਮ ਲਿਆ ਸੀ, ਜਿਸਦੇ ਸਥਾਨ ਉੱਤੇ ਇਹ ਕਾਰਵਾਈ ਕੀਤੀ ਗਈ ਹੈ।

ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਅਦਾਕਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਕਸਟੱਡੀ ਦੀ ਮੰਗ ਕੀਤੀ ਜਾਵੇਗੀ।

Share This Article
Leave a Comment