ਈਰਾਨ ਦੀ ਰਾਜਧਾਨੀ ਤਹਿਰਾਨ ਦੇ ਨੇੜੇ ਯੂਕਰੇਨ ਦਾ ਬੋਇੰਗ 737 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਹਾਜ਼ ‘ਚ ਕਰਿਊ ਮੈਂਬਰਾਂ 180 ਯਾਤਰੀ ਸਵਾਰ ਸਨ। ਖਬਰਾਂ ਮੁਤਾਬਕ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ।
ਯੂਕਰੇਨ ਦੇ ਬੋਇੰਗ 737 ਨੇ ਇਮਾਮ ਖੁਮੇਨੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਹਵਾਈ ਜਹਾਜ਼ ਮੰਤਰਾਲੇ ਦੇ ਬੁਲਾਰੇ ਰਜ਼ਾ ਜਫਰਜ਼ਾਦੇਹ ਨੇ ਦੱਸਿਆ ਕਿ ਇਹ ਜਹਾਜ਼ ਤਹਿਰਾਨ ਦੇ ਦੱਖਣੀ-ਪੱਛਮੀ ਖੇਤਰ ਦੇ ਇਲਾਕੇ ‘ਚ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ। ਹਾਦਸੇ ਦਾ ਕਾਰਨ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ।
We are following reports that a Ukrainian 737-800 has crashed shortly after takeoff from Tehran. #PS752 departed Tehran at 02:42UTC. Last ADS-B data received at 02:44UTC. https://t.co/qXWHUPGDTu pic.twitter.com/vuAi6TOqTp
— Flightradar24 (@flightradar24) January 8, 2020
ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਜਾਣ ਤੋਂ ਬਾਅਦ ਅਮਰੀਕਾ ਵੀ ਹਰਕਤ ‘ਚ ਆ ਗਿਆ ਹੈ। ਅਮਰੀਕਾ ਦਾ ਅਨੁਮਾਨ ਹੈ ਕਿ ਈਰਾਨ ਸਮਰਥਿਤ ਸੰਗਠਨ ਕਿਸੇ ਸਮੇਂ ਵੀ ਅਮਰੀਕੀ ਹਵਾਈ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜਿਸ ਦੇ ਚੱਲਦਿਆਂ ਅਮਰੀਕਾ ਨੇ ਈਰਾਨ ਤੇ ਈਰਾਕ ਦੇ ਉਪਰੋਂ ਦੀ ਲੰਘਣ ਵਾਲੇ ਆਪਣੇ ਸਾਰੇ ਜਹਾਜ਼ਾਂ ‘ਤੇ ਰੋਕ ਲਗਾ ਦਿੱਤੀ ਹੈ।
ਮੀਡੀਆ ਅਨੁਸਾਰ ਬੀਤੇ ਬੁੱਧਵਾਰ ਨੂੰ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੇ ਈਰਾਕ ‘ਚ ਸਥਿਤ ਅਮਰੀਕੀ ਅਲ-ਅਸਦ ਤੇ ਇਰਬਿਲ ਏਅਰਬੇਸ ‘ਤੇ ਕਈ ਰਾਕੇਟ ਦਾਗੇ ਸਨ। ਹਾਲਾਂਕਿ ਹਮਲੇ ‘ਚ ਅਮਰੀਕੀ ਫੌਜਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ।
نخستین ویدئو از سقوط هواپیمای اوکراینی اطراف شهریار pic.twitter.com/M3bZiLLryQ
— خبرگزاری ایسنا (@isna_farsi) January 8, 2020