ਸੈਕਰਾਮੈਂਟੋ : ਐਲਕ ਗਰੋਵ ਸ਼ਹਿਰ ਦੀ ਚੁਣੀ ਗਈ ਪਹਿਲੀ ਸਿੱਖ ਮੇਅਰ ਬੌਬੀ ਸਿੰਘ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਸੈਕਰਾਮੈਂਟੋ ਦੇ ਨਾਲ ਲਗਦੇ ਐਲਕ ਗਰੋਵ ਸ਼ਹਿਰ ਦੇ ਮੇਅਰ ਦੀ ਚੋਣ ਹੋਈ, ਜਿਸ ਵਿੱਚ ਦੇ ਮੁੱਖ ਉਮੀਦਵਾਰਾਂ ‘ਚੋਂ ਇੱਕ ਸਿੱਖ ਉਮੀਦਵਾਰ ਬੌਬੀ ਸਿੰਘ ਚੋਣ ਜਿੱਤ ਗਈ ਸਨ।
ਸਟੋਨ ਲੇਕ ਕਲੱਬ ਐਲਕ ਗਰੋਵ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਬੌਬੀ ਸਿੰਘ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਕਾਂਗਰਸਮੈਨ ਐਮੀ ਬੇਰਾ ਨੇ ਬੌਬੀ ਸਿੰਘ ਨੂੰ ਸਹੁੰ ਚੁਕਵਾਉਣ ਤੋਂ ਬਾਅਦ ਕਿਹਾ ਕਿ ਤੁਸੀਂ ਪਹਿਲੀ ਸਿੱਖ ਔਰਤ ਹੈ ਜੋ ਸਿੱਧੇ ਅਮਰੀਕਾ ਵਿਚ ਮੇਅਰ ਵਜੋਂ ਚੁਣੀ ਗਈ ਹੋਵੇ।
ਅਸੈਂਬਲੀ ਮੈਂਬਰ ਜਿਮ ਕੂਪਰ ਨੇ ਕਿਹਾ ਕਿ ਮੇਅਰ ਵਜੋਂ ਬੌਬੀ ਸਿੰਘ-ਐਲਨ ਦੇ ਇਸ ਸਹੁੰ ਚੁੱਕ ਸਮਾਗਮ ਦੇ ਨਾਲ ਐਲਕ ਗਰੋਵ ਦੇ ਸ਼ਹਿਰ ‘ਚ ਇਕ ਨਵੀਂ ਸਵੇਰ ਦੀ ਸ਼ੁਰੂਆਤ ਹੋ ਰਹੀ ਹੈ। ਇਸ ਮੌਕੇ ਬੋਬੀ ਸਿੰਘ ਦੇ ਪਤੀ ਬੱਚੇ ਅਤੇ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਸਨ । ਬੌਬੀ ਸਿੰਘ ਜਲੰਧਰ ਦੇ ਲਖਵਿੰਦਰ ਸਿੰਘ ਲੱਖੀ ਦੀ ਬੇਟੀ ਹਨ ਤੇ ਉਹ ਵੀ ਇਸ ਸਹੁੰ ਚੁੱਕ ਸਮਾਗਮ ‘ਚ ਹਾਜ਼ਰ ਸਨ।