ਨਿਊਜ਼ ਡੈਸਕ: ਆਸਟ੍ਰੇਲੀਆ ਦੀ ਮਾਰਗ੍ਰੇਟ ਨਦੀ ‘ਚ ਟੂਰ ਗਾਈਡ ਦਾ ਕੰਮ ਕਰਨ ਵਾਲੇ ਸੀਨ ਬਲਾਕਸਿਜ (Sean Blocksidge) ਦੀ 20 ਸਾਲ ਦੀ ਭਾਲ ਪੂਰੀ ਹੋ ਗਈ ਹੈ। ਸੀਨ ਦੇ ਹੱਥ ਜ਼ਿੰਦਾ ਡਾਇਨਾਸੋਰ ਲੱਗਿਆ ਹੈ ਜੋ ਖੂਨ ਪੀਂਦਾ ਹੈ। ਇਸ ਦੇ ਦੰਦ ਇੰਨੇ ਖਤਰਨਾਕ ਹਨ ਕਿ ਇਨਸਾਨ ਪਹਿਲੀ ਨਜ਼ਰ ਵਿੱਚ ਹੀ ਇਸ ਨੂੰ ਦੇਖ ਕੇ ਡਰ ਜਾਵੇ। ਸੀਨ ਇੰਨੇ ਸਾਲਾਂ ਤੋਂ ਮਾਰਗ੍ਰੇਟ ਨਦੀ ਨੂੰ ਲੋਕਾਂ ਨੂੰ ਦਿਖਾਉਂਦੇ ਰਹੇ ਹਨ ਅਤੇ ਇਸ ਜੀਵ ਦੀ ਭਾਲ ਕਰ ਰਹੇ ਸਨ। ਜ਼ਿੰਦਾ ਡਾਇਨਾਸੋਰ ਕਹੇ ਜਾਣ ਵਾਲਾ ਇਹ ਈਲ ਵਰਗਾ ਜੀਵ ਪਹਿਲੀ ਵਾਰ ਉਨ੍ਹਾਂ ਨੂੰ ਨਜ਼ਰ ਆਇਆ ਹੈ।
ਸੀਨ ਨੇ ਕਈ ਸਥਾਨਕ ਲੋਕਾਂ ਤੋਂ ਇਸ ਜੀਵ ਬਾਰੇ ਸੁਣਿਆ ਸੀ ਜੋ ਉੱਥੋਂ ਦੇ ਇੱਕ ਝਰਨੇ ਦੇ ਕੋਲ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਸੀਨ ਨੇ ਕਿਹਾ ਕਿ ਪਿਛਲੇ ਇਕ ਦਹਾਕੇ ‘ਚ ਕਿਸੇ ਨੇ ਵੀ ਇਸ ਨੂੰ ਨਹੀਂ ਵੇਖਿਆ ਸੀ। lamprey ਇੱਕ ਪ੍ਰਕਾਰ ਦੀ ਮੱਛੀ ਹੈ ਜਿਸਦੇ ਜਬੜੇ ਨਹੀਂ ਹੁੰਦੇ ਅਤੇ ਦੇਖਣ ‘ਚ ਈਲ ਵਰਗੀ ਹੁੰਦੀ ਹੈ। ਇਹ ਜੀਵ ਕਰੋੜਾਂ ਸਾਲ ਵਿੱਚ ਵਿਕਸਿਤ ਹੋਇਆ ਹੈ ਅਤੇ ਹੋਰ ਜੀਵਾਂ ਦਾ ਖੂਨ ਪੀਂਦਾ ਹੈ। ਇਸ ਕਾਰਨ ਇਸ ਰਹੱਸਮਈ ਜੀਵ ਨੂੰ ਵੈਂਪਾਇਰ ਫਿਸ਼ ਕਿਹਾ ਜਾਂਦਾ ਹੈ।
ਸੀਨ ਨੇ ਇਕ ਚੈਨਲ ਨਾਲ ਗੱਲਬਾਤ ਵਿਚ ਕਿਹਾ ਕਿ, ‘ਲਗਭਗ 20 ਸਾਲ ਦੀ ਭਾਲ ਕਰਨ ਤੋਂ ਬਾਅਦ ਸੀਨ ਨੂੰ ਇਕ ਵਾਰ ‘ਚ 6 ਈਲ ਮਿਲ ਗਈ। ਉਨ੍ਹਾਂ ਨੇ ਕਿਹਾ ਇਹ ਸੁਫਨਾ ਸੱਚ ਹੋਣ ਵਰਗਾ ਸੀ। ਮੈਂ ਬਜ਼ੁਰਗਾਂ ਤੋਂ ਕਈ ਵਾਰ ਇਹ ਸੁਣਿਆ ਸੀ ਕਿ ਕਿੰਝ ਇਹ ਖ਼ੂਨ ਪੀਣ ਵਾਲਾ ਜੀਵ ਵੱਡੀ ਗਿਣਤੀ ‘ਚ ਸਥਾਨਕ ਝਰਨਿਆਂ ਦੇ ਕੋਲ ਆ ਜਾਂਦਾ ਸੀ।’
ਸੀਨ ਨੇ ਦੱਸਿਆ ਕਿ, ‘ਇਹ ਜੀਵ ਪਿਛਲੇ ਇੱਕ ਦਹਾਕੇ ਤੋਂ ਇੱਥੇ ਨਹੀਂ ਦੇਖਿਆ ਗਿਆ ਸੀ। ਮੈਂ ਵੀਹ ਸਾਲ ਤੋਂ ਹਰ ਦਿਨ ਇਸ ਉਮੀਦ ਨਾਲ ਜਾਂਦਾ ਸੀ ਕਿ ਅੱਜ ਈਲ ਦੇ ਦਰਸ਼ਨ ਹੋ ਜਾਣਗੇ ਤੇ ਹੁਣ ਜਾ ਕੇ ਇਹ ਭਾਲ ਪੂਰੀ ਹੋਈ। ਮੈਂ ਉਸ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੋ ਗਿਆ। ‘