ਮਿਨੀਪੋਲਿਸ: ਅਮਰੀਕਾ ਦੇ ਮਿਨੀਪੋਲਿਸ ਸ਼ਹਿਰ ਵਿੱਚ ਇੱਕ ਅਫਰੀਕੀ ਮੂਲ ਦੇ ਅਮਰੀਕੀ ਵਿਅਕਤੀ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇੱਕ ਬਲੈਕ ਵਿਅਕਤੀ ਨੂੰ ਹਥਕੜੀ ਲੱਗੀ ਹੈ ਅਤੇ ਪੁਲਿਸ ਨੇ ਉਸਨੂੰ ਜ਼ਮੀਨ ‘ਤੇ ਉਲਟਾ ਲਿਟਾਇਆ ਹੈ। ਇੱਕ ਪੁਲਿਸ ਅਫਸਰ ਕਿੰਨੇ ਸਮੇਂ ਤੱਕ ਉਸਦੀ ਗਰਦਨ ‘ਤੇ ਆਪਣਾ ਗੋਡਾ ਰੱਖ ਕੇ ਬੈਠਾ ਰਹਿੰਦਾ ਹੈ। ਉਧਰ ਸਾਹ ਲੈਣ ਲਈ ਲੜ ਰਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਚਾਰਾਂ ਪੁਲਿਸ ਕਰਮੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
ਮਰਨ ਵਾਲੇ ਵਿਅਕਤੀ ਦਾ ਨਾਮ ਜਾਰਜ ਫਲਾਇਡ ਹੈ ਅਮਰੀਕਾ ਵਿੱਚ ਇਸ ਮਾਮਲੇ ਨੂੰ ਲੈ ਕੇ ਕਈ ਥਾਵਾਂ ਤੇ ਵਿਰੋਧ – ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਜਦਕਿ ਮਿਨੀਪੋਲਿਸ ਦੇ ਮੇਅਰ ਜੈਕਬ ਨੇ ਜਾਰਜ ਫਲਾਇਡ ਦੀ ਹਿਰਾਸਤ ਵਿੱਚ ਮੌਤ ਤੋਂ ਬਾਅਦ ਚਾਰ ਪੁਲਿਸ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਕੀਤੀ ਹੈ। ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਲਗਭਗ 40 ਸਾਲਾ ਦਾ ਜਾਰਜ ਲਗਾਤਾਰ ਪੁਲਿਸ ਅਫਸਰ ਨੂੰ ਗੋਡਾ ਹਟਾਣ ਨੂੰ ਕਹਿੰਦਾ ਰਿਹਾ। ਉਹ ਕਹਿੰਦਾ ਹੈ, ‘ਤੁਹਾਡਾ ਗੋਡਾ ਮੇਰੀ ਗਰਦਨ ‘ਤੇ ਹੈ, ਮੈਂ ਸਾਹ ਨਹੀਂ ਲੈ ਪਾ ਰਿਹਾ ਹਾਂ…’, ਹੌਲੀ – ਹੌਲੀ ਉਸਦੀ ਹਰਕੱਤ ਬੰਦ ਹੋ ਜਾਂਦੀ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕ ਪੁਲਿਸ ਦਾ ਵਿਰੋਧ ਵੀ ਕਰਦੇ ਹਨ ਪਰ ਪੁਲਿਸ ਲੋਕਾਂ ਤੇ ਹੀ ਭੜਕਣਾ ਸ਼ੁਰੂ ਹੋ ਜਾਂਦੀ ਹੈ।
ਇਸ ਤੋਂ ਬਾਅਦ ਅਫਸਰ ਕਹਿੰਦੇ ਹਨ ‘ਉੱਠੋ ਅਤੇ ਕਾਰ ਵਿੱਚ ਬੈਠ’ ਪਰ ਕੋਈ ਪ੍ਰਤੀਕਿਰਿਆ ਨਾ ਆਉਣ ‘ਤੇ ਉਸਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਜਾਂਦੀ ਹੈ।
BREAKING: A video shows a Minneapolis police officer pinning down a black man by the neck with his knee for several minutes as the man screams: “I can’t breathe.”pic.twitter.com/V9K3IU36ap
— Mukhtar M. Ibrahim (@mukhtaryare) May 26, 2020
ਮਿਨੀਪੋਲਿਸ ਦੇ ਮੇਅਰ ਨੇ ਇਸ ਘਟਨਾ ‘ਤੇ ਨਰਾਜ਼ਗੀ ਜਤਾਉਂਦੇ ਹੋਏ ਦੱਸਿਆ ਕਿ ਅਧਿਕਾਰੀਆਂ ‘ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ। ਉੱਧਰ ਨਾਗਰਿਕ ਅਧਿਕਾਰਾਂ ਦੇ ਵਕੀਲ ਨੇ ਕਿਹਾ ਕਿ ਫਲਾਇਡ ਨੂੰ ਪੁਲਿਸ ਨੇ ਧੋਖਾਧੜੀ ਦੇ ਜੁਰਮ ਵਿੱਚ ਫੜਿਆ ਸੀ। ਉਸ ਉੱਤੇ ਫ਼ਰਜ਼ੀ ਚੈੱਕ ਦੇਣ ਅਤੇ ਜਾਲੀ ਨੋਟ ਦੇ ਇਸਤੇਮਾਲ ਦੇ ਇਲਜ਼ਾਮ ਸਨ। ਇਹ ਇੱਕ ਹਿੰਸਕ ਅਪਰਾਧ ਨਹੀਂ ਸੀ ਪਰ ਪੁਲਿਸ ਨੇ ਇਨਸਾਨੀਅਤ ਭੁੱਲ ਕੇ ਤਾਕਤ ਦਾ ਗਲਤ ਇਸਤੇਮਾਲ ਕਰ ਉਸਦਾ ਕਤਲ ਕਰ ਦਿੱਤਾ।