ਨਿਊਜ਼ ਡੈਸਕ: ਮਸਾਲਿਆਂ ਦੀ ਸ਼੍ਰੇਣੀ ‘ਚ ਆਉਣ ਵਾਲੀ ਵੱਡੀ ਇਲਾਇਚੀ ਸਿਰਫ਼ ਭੋਜਨ ਦਾ ਸਵਾਦ ਵਧਾਉਣ ਦੇ ਕੰਮ ਹੀ ਨਹੀਂ ਆਉਂਦੀ, ਸਗੋਂ ਇਹ ਸਰੀਰ ਲਈ ਕਾਫ਼ੀ ਲਾਭਦਾਇਕ ਹੁੰਦੀ ਹੈ। ਇਸਦੇ ਸੇਵਨ ਨਾਲ ਕਈ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
-ਇਲਾਇਚੀ ਦੇ ਸੇਵਨ ਨਾਲ ਸਿਰ ਦਰਦ ਅਤੇ ਥਕਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ।
-ਵੱਧਦੀ ਉਮਰ ਦੇ ਨਾਲ ਹੋਣ ਵਾਲੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਾਲੀ ਇਲਾਇਚੀ ਦੇ ਸੇਵਨ ਨਾਲ ਇਸ ਸਮੱਸਿਆ ਤੋਂ ਵੀ ਆਸਾਨੀ ਨਾਲ ਨਿਜਾਤ ਪਾਈ ਜਾ ਸਕਦੀ ਹੈ।
-ਰੋਜ਼ਾਨਾ ਇਕ ਚਮਚ ਸ਼ਹਿਦ ਨਾਲ ਵੱਡੀ ਇਲਾਇਚੀ ਦਾ ਚੂਰਣ ਮਿਲਾ ਕੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।
-ਮੂੰਹ ਦੇ ਛਾਲੇ ਦੂਰ ਕਰਨ ਲਈ ਜ਼ੀਰਾ ਅਤੇ ਵੱਡੀ ਇਲਾਇਚੀ ਬਰਾਬਰ ਮਾਤਰਾ ‘ਚ ਪੀਸ ਕੇ ਇਸ ਮਿਸ਼ਰਣ ਨੂੰ ਦਿਨ ‘ਚ ਇਕ-ਦੋ ਚਮਚ ਖਾਣ ਨਾਲ ਆਰਾਮ ਮਿਲਦਾ ਹੈ
– ਪੇਟ ਗੈਸ ਤੇ ਉਲਟੀਆਂ ਤੋਂ ਰਾਹਤ ਪਾਉਣ ਲਈ ਵੱਡੀ ਇਲਾਇਚੀ ਅਤੇ ਅਜਵਾਇਣ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਕੇ ਪੁਣ ਲਵੋ। ਇਸ ‘ਚ ਥੋੜ੍ਹਾ ਜਿਹਾ ਕਾਲਾ ਨਮਕ ਤੇ ਹਿੰਗ ਮਿਲਾ ਕੇ ਕੋਸਾ ਕਰ ਕੇ ਪੀਓ
-ਵੱਡੀ ਇਲਾਇਚੀ ਦੇ ਸੇਵਨ ਨਾਲ ਚਮੜੀ ਨੂੰ ਵੀ ਕਾਫ਼ੀ ਫਾਇਦਾ ਮਿਲਦਾ ਹੈ। ਜੇਕਰ ਤੁਸੀਂ ਅਪਣੀ ਚਮੜੀ ਵਿਚ ਨਿਖਾਰ ਲਿਆਉਣਾ ਹੈ ਤਾਂ ਇਸ ਇਲਾਇਚੀ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ।
-ਇਲਾਇਚੀ ਦੇ ਚਾਰ-ਪੰਜ ਦਾਣੇ ਰੋਜ਼ਾਨਾ ਚੂਸਣ ਨਾਲ ਗਲਾ ਸਾਫ਼ ਹੁੰਦਾ ਹੈ ਤੇ ਆਵਾਜ਼ ‘ਚ ਮਿਠਾਸ ਆਉਂਦੀ ਹੈ।
-ਵੱਡੀ ਇਲਾਇਚੀ ਵਿਚ ਕੈਂਸਰ ਨਾਲ ਲੜਨ ਦਾ ਗੁਣ ਮੌਜੂਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਇਹ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ।
-ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿਚ ਥਕਾਵਟ ਹੋਣਾ ਆਮ ਗੱਲ ਹੈ। ਥਕਾਵਟ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ਦੂਜੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਵੱਡੀ ਇਲਾਇਚੀ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਹੈ। ਇਸ ਲਈ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ ਭੁੰਨੀ ਹੋਈ ਸੌਂਫ ਤੇ ਵੱਡੀ ਇਲਾਇਚੀ ਖਾਣੀ ਉਪਯੋਗੀ ਹੈ