ਬੀਜੇਪੀ ਵਿਧਾਇਕ ਨੂੰ ਕਿਸਾਨਾਂ ਨੇ ਡੱਕਿਆ, MLA ਨੇ ਹੱਥ ਜੋੜ ਕੇ ਮੰਗਿਆ ਰਾਹ

TeamGlobalPunjab
1 Min Read

ਲੰਬੀ: ਕਿਸਾਨ ਜਥੇਬੰਦੀਆਂ ਦਾ ਬੀਜੇਪੀ ਲੀਡਰਾਂ ਖ਼ਿਲਾਫ਼ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਤਹਿਤ ਲੰਬੀ ਦੇ ਪਿੰਡ ਤਰਮਾਲਾ ਵਿੱਚ ਬੀਜੇਪੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ।

ਕਿਸਾਨ ਨੇ ਵਿਧਾਇਕ ਅਰੁਣ ਨਾਰੰਗ ਦੀ ਗੱਡੀ ਸਾਹਮਣੇ ਖੜੋ ਕੇ ਉਨ੍ਹਾਂ ਦਾ ਰਾਜ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਰੋਸ ਜਤਾਇਆ ਕਿ ਜਿਵੇਂ ਹਰਿਆਣਾ ਵਿੱਚ ਉਨ੍ਹਾਂ ਦੇ ਨਾਲ ਖੱਟਰ ਸਰਕਾਰ ਵੱਲੋਂ ਸਖ਼ਤੀ ਵਰਤੀ ਗਈ ਉਹ ਨਿੰਦਣਯੋਗ ਹੈ। ਉਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੀ ਹੁਣ ਵਿਧਾਇਕ ਅਰੁਣ ਨਾਰੰਗ ਦਾ ਰਾਹ ਨਹੀਂ ਛੱਡਣਗੀਆਂ। ਇਸ ਦੌਰਾਨ ਵਿਧਾਇਕ ਅਰੁਣ ਨਾਰੰਗ ਨੇ ਕਿਸਾਨਾ ਅੱਗੇ ਹੱਥ ਵੀ ਜੋੜੇ ਪਰ ਕਿਸਾਨਾਂ ਦੇ ਗੁੱਸੇ ਅੱਗੇ ਉਨ੍ਹਾਂ ਦੀ ਨਹੀਂ ਚੱਲ ਸਕੀ।

ਬੀਜੇਪੀ ਵਿਧਾਇਕ ਖ਼ਿਲਾਫ਼ ਕਿਸਾਨਾਂ ਦੇ ਰੋਸ ਦੀ ਵੀਡੀਓ :-

Share This Article
Leave a Comment