ਜਗਤਾਰ ਸਿੰਘ ਸਿੱਧੂ;
ਚੰਡੀਗੜ੍ਹ ਮੇਅਰ ਦੀ ਚੋਣ ਭਾਰਤੀ ਜਨਤਾ ਪਾਰਟੀ ਜਿੱਤਕੇ ਸਿਟੀ ਬਿਊਟੀਫੁਲ ਦੇ ਨਗਰ ਨਿਗਮ ਤੇ ਮੁੜ ਕਾਬਜ਼ ਹੋ ਗਈ ਹੈ। ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ ਜਦੋਂਕਿ ਕਿ ਆਪ ਅਤੇ ਕਾਂਗਰਸ ਦੇ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਦੋਵੇਂ ਸੀਟਾਂ ਕਾਂਗਰਸ ਕੋਲ ਆ ਗਈਆਂ ਹਨ ।ਕੁਲ ਵੋਟਾਂ 36 ਸਨ ਅਤੇ ਇਸ ਵਿਚ ਇਕ ਵੋਟ ਚੰਡੀਗੜ੍ਹ ਦੇ ਪਾਰਲੀਮੈਂਟ ਮੈਂਬਰ ਮਨੀਸ਼ ਤਿਵਾੜੀ ਦੀ ਵੀ ਸ਼ਾਮਲ ਹੈ। ਉਂਝ ਸ਼ਹਿਰ ਵਿੱਚ ਪਹਿਲਾਂ ਭਾਜਪਾ ਦੇ 15 ਕੌਂਸਲਰ ਸਨ ਅਤੇ ਇਕ ਕੌਂਸਲਰ ਕਾਂਗਰਸ ਦਾ ਟੁੱਟਕੇ ਆਉਣ ਨਾਲ ਇਹ ਗਿਣਤੀ ਸੌਲਾਂ ਤੱਕ ਪੁੱਜ ਗਈ ਸੀ। ਦੂਜੇ ਪਾਸੇ ਆਪ ਦੇ ਤੇਰਾਂ ਕੌਂਸਲਰ ਸਨ ਅਤੇ ਕਾਂਗਰਸ ਦੇ ਛੇਅ ਕੌਂਸਲਰ ਸਨ। ਇਸ ਤਰ੍ਹਾਂ ਪਾਰਲੀਮੈਂਟ ਮੈਂਬਰ ਦੀ ਵੋਟ ਮਿਲਾਕੇ ਕਾਂਗਰਸ ਦੀਆਂ 7 ਵੋਟਾਂ ਸਨ। ਪੂਰੇ ਗਠਜੋੜ ਦੀਆਂ ਵੀਹ ਵੋਟਾਂ ਸਨ ਪਰ ਮੇਅਰ ਲਈ ਭੁਗਤੀਆਂ ਸਤਾਰਾਂ ਵੋਟਾਂ ਹਨ ਜਦੋਂ ਕਿ ਭਾਜਪਾ ਨੂੰ ਉਨੀ ਵੋਟਾਂ ਪੈ ਗਈਆਂ। ਇਸ ਤਰਾਂ ਭਾਜਪਾ ਨੂੰ ਦੋ ਵੋਟਾਂ ਕਰਾਸਿੰਗ ਨਾਲ ਮਿਲ ਗਈਆਂ। ਖਾਸ ਤੌਰ ਤੇ ਆਪ ਲਈ ਇਹ ਵੱਡਾ ਝਟਕਾ ਹੈ ਕਿਉਂਕਿ ਆਪ ਨੂੰ ਉਸ ਵੇਲੇ ਹਾਰ ਦਾ ਮੂੰਹ ਵੇਖਣਾ ਪਿਆ ਜਦੋ ਕਿ ਹੋਰ ਕੁਝ ਦਿਨਾਂ ਨੂੰ ਦਿੱਲੀ ਵਿਧਾਨ ਸਭਾ ਦੀ ਚੋਣ ਹੋ ਜਾ ਰਹੀ ਰਹੀ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਪ ਅਤੇ ਕਾਂਗਰਸ ਬਹੁਮਤ ਹੋਣ ਦੇ ਬਾਵਜੂਦ ਕਿਉਂ ਮੇਅਰ ਦੀ ਚੋਣ ਹਾਰ ਗਏ? ਗਠਜੋੜ ਦੀਆਂ ਤਿੰਨ ਵੋਟਾਂ ਭਾਜਪਾ ਨੂੰ ਪਈਆਂ ਤਾਂ ਚੰਡੀਗੜ੍ਹ ਉਪਰ ਭਾਜਪਾ ਦਾ ਮੁੜ ਕਬਜ਼ਾ ਹੋ ਗਿਆ। ਭਾਜਪਾ ਨੇ ਘੱਟ ਕੌਂਸਲਰ ਹੋਣ ਦੇ ਬਾਵਜੂਦ ਬਹੁਤ ਹਮਲਾਵਰ ਰੁਖ਼ ਰੱਖਿਆ। ਭਾਜਪਾ ਨੇ ਐਨ ਮੌਕੇ ਤੇ ਆਕੇ ਕਾਂਗਰਸ ਦੇ ਇਕ ਕੌਂਸਲਰ ਨੂੰ ਆਪਣੇ ਵਿਚ ਸ਼ਾਮਲ ਕਰ ਲਿਆ ਅਤੇ ਅੰਦਰਖਾਤੇ ਤਿੰਨ ਕੌਂਸਲਰ ਹੋਰ ਤੋੜ ਕੇ ਜਿੱਤ ਹਾਸਲ ਕਰ ਲਈ।
ਜੇਕਰ ਇਸ ਚੰਡੀਗੜ੍ਹ ਦੇ ਨਤੀਜੇ ਨੂੰ ਰਾਜਸੀ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਆਪ ਅਤੇ ਕਾਂਗਰਸ ਦੀ ਇੰਡੀਆ ਗੱਠਜੋੜ ਦੀ ਸਾਂਝ ਮੁਕੰਮਲ ਤੌਰ ਤੇ ਖਤਮ ਹੁੰਦੀ ਨਜ਼ਰ ਆ ਰਹੀ ਹੈ ।ਦਿੱਲੀ ਵਿੱਚ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਪ ਇੱਕ ਦੂਜੇ ਦੇ ਆਹਮੋ ਸਾਹਮਣੇ ਹਨ। ਹੁਣ ਚੰਡੀਗੜ੍ਹ ਦੇ ਨਤੀਜੇ ਦੋਹਾਂ ਧਿਰਾਂ ਲਈ ਦੂਸ਼ਣਬਾਜੀ ਦਾ ਨਵਾਂ ਮੌਕਾ ਲੈ ਕੇ ਸਾਹਮਣੇ ਆਏ ਹਨ।ਕਿਧਰੇ ਇਹ ਚੋਣ ਪਾਰਲੀਮੈਂਟ ਮੈਂਬਰ ਮਨੀਸ਼ ਤਿਵਾੜੀ ਲਈ ਵੀ ਵੱਡਾ ਝਟਕਾ ਹੈ ਕਿਉਂਕਿ ਉਨਾਂ ਦੀ ਜਿੱਤ ਤੋਂ ਬਾਅਦ ਇਹ ਪਹਿਲੀ ਚੋਣ ਸੀ ਪਰ ਇਹ ਰਾਹਤ ਵੀ ਹੈ ਕਿਕਾਂਗਰਸ ਦੋ ਸੀਟਾਂ ਲੈ ਗਈ।
ਆਪ ਅਤੇ ਕਾਂਗਰਸ ਗਠਜੋੜ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਸੀਨੀਅਰ ਡਿਪਟੀ ਮੇਅਰ ਕਾਂਗਰਸ ਦੇ ਜਸਬੀਰ ਸਿੰਘ ਬੰਟੀ 19 ਵੋਟਾਂ ਲੈ ਕੇ ਜਿੱਤ ਗਏ ਹਨ। ਇਸਤਰਾਂ ਕਿਸੇ ਹੱਦ ਤੱਕ ਮਿਲੀਜੁਲੀ ਨਗਰ ਨਿਗਮ ਦੀ ਲੀਡਰਸ਼ਿਪ ਆ ਗਈ ਹੈ।
ਸੰਪਰਕ 9814002186