ਫਾਜ਼ਿਲਕਾ: ਅਬੋਹਰ ਦੇ ਬੀਜੇਪੀ ਵਿਧਾਇਕ ਅਰੁਣ ਨਾਰੰਗ ਨੇ ਪੰਜਾਬ ਸਰਕਾਰ ਦੇ ਵਿਰੁੱਧ ਅੱਜ ਅਬੋਹਰ ਦੇ ਲਾਈਨ ਪਾਰ ਖੇਤਰ ਵਾਸੀਆਂ ਦੇ ਨਾਲ ਮਿਲ ਕੇ ਧਰਨਾ ਲਗਾਇਆ। ਜਿਸ ਵਿੱਚ ਇਨ੍ਹਾਂ ਦੇ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਧਨਪਤ ਸਿਹਾਗ, ਸੀਤਾ ਰਾਮ ਸ਼ਰਮਾ, ਵਿਸ਼ਨੂੰ ਭਗਵਾਨ ਡੇਲੂ ਆਦਿ ਮੌਜੂਦ ਰਹੇ। ਵਿਧਾਇਕ ਨੇ ਕੇਂਦਰ ਸਰਕਾਰ ਵਲੋਂ ਅਮ੍ਰਿਤ ਯੋਜਨਾ ਦੇ ਤਹਿਤ ਦਿੱਤੇ ਗਏ 120 ਕਰੋੜ ਰੁਪਏ ਹੋਣ ਦੇ ਬਾਵਜੂਦ ਵੀ ਬਦਲੇ ਦੀ ਰਾਜਨੀਤੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦੱਸਿਆ ਸ਼ਹਿਰ ਵਿੱਚ 7 ਦਿਨ ਪਹਿਲਾਂ ਪਏ ਮੀਂਹ ਦੇ ਚਲਦੇ ਹੁਣ ਵੀ ਕਈ ਗਲੀਆਂ ਮੁਹੱਲੇ ਗੰਦੇ ਪਾਣੀ ਨਾਲ ਭਰੇ ਹੋਏ ਹਨ।
ਵਿਧਾਇਕ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ, ਸਰਕਾਰ ਵਲੋਂ ਇੱਥੇ ਨਾ ਤਾਂ ਸੀਵਰੇਜ ਸਿਸਟਮ ਠੀਕ ਤਰੀਕੇ ਨਾਲ ਬਣਾਇਆ ਗਿਆ ਅਤੇ ਨਾ ਹੀ ਵਾਟਰ ਸਪਲਾਈ ਸਹੀ ਤਰੀਕੇ ਨਾਲ ਪਾਈ ਗਈ ਹੈ। ਸ਼ਹਿਰ ਵਿੱਚ ਹਰ ਥਾਂ ਸੜਕਾਂ ਟੁੱਟੀ ਪਈਆ ਹਨ ਅਤੇ ਮੀਂਹ ਦੇ ਖੜੇ ਪਾਣੀ ਕਾਰਨ ਲੋਕ ਤੰਗ ਹਨ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਅਬੋਹਰ ਖੇਤਰ ਦਾ ਬਿਨ੍ਹਾਂ ਭੇਦਭਾਵ ਵਿਕਾਸ ਕਰਵਾਉਣ ਦੀ ਮੰਗ ਕੀਤੀ ਹੈ।