ਬੈਂਗਲੁਰੂ: ਬੈਂਗਲੁਰੂ ਨੇੜ੍ਹੇ ਸਥਿਤ ਟੀਪੂ ਸੁਲਤਾਨ ਸਮਰ ਪੈਲੇਸ ਤੋਂ ਖਬਰ ਸਾਹਮਣੇ ਆਈ ਹੈ। ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ ਦੀ ਕੰਧ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਘੜ ਦਿੱਤਾ ਹੈ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਸੈਲਾਨੀਆਂ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਸੀਸੀਟੀਵੀ ਕੈਮਰਾ ਖਰਾਬ ਹੋਣ ਕਾਰਨ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਦੋਸ਼ੀ ਦੀ ਭਾਲ ਵਿੱਚ ਲੱਗੀ ਹੋਈ ਹੈ।
ਲਾਰੈਂਸ ਬਿਸ਼ਨੋਈ ਦਾ ਨਾਮ ਕੰਧ ’ਤੇ
ਦਰਅਸਲ, ਬੈਂਗਲੁਰੂ ਦੇ ਬਾਹਰੀ ਖੇਤਰ ਵਿੱਚ ਮੌਜੂਦ ਟੀਪੂ ਸੁਲਤਾਨ ਸਮਰ ਪੈਲੇਸ ਦੀ ਕੰਧ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਗੈਂਗਸਟਰ ਲਾਰੰਸ ਬਿਸ਼ਨੋਈ ਦਾ ਨਾਮ ਲਿਖ ਦਿੱਤਾ। ਇਸ ਘਟਨਾ ਨੇ ਸੈਲਾਨੀਆਂ ਤੇ ਇਲਾਕਾ ਵਾਸੀਆਂ ਨੂੰ ਹੈਰਾਨ ਕਰ ਦਿੱਤਾ। ਸਾਰਿਆਂ ਨੇ ਇਸ ਦੀ ਸਖ਼ਤ ਨਿਖੇਧੀ ਕੀਤੀ। ਪੈਲੇਸ ਦੀ ਸਾਹਮਣੇ ਵਾਲੀ ਕੰਧ ’ਤੇ ਮੋਟੇ ਅੱਖਰਾਂ ਵਿੱਚ ਗੈਂਗਸਟਰ ਦਾ ਨਾਮ ਲਿਖਿਆ ਮਿਲਿਆ। ਘਟਨਾ 24 ਅਕਤੂਬਰ ਦੀ ਦੱਸੀ ਜਾ ਰਹੀ ਹੈ।
ਪੱਥਰ ਜਾਂ ਸਖ਼ਤ ਧਾਤੂ ਨਾਲ ਉਕੇਰਿਆ ਨਾਮ
ਜ਼ਿਕਰਯੋਗ ਹੈ ਕਿ ਪੁਰਾਤੱਤਵ ਵਿਭਾਗ ਅਧੀਨ ਸੁਰੱਖਿਅਤ ਇਸ ਮਹਿਲ ਨੂੰ ਟੀਪੂ ਸੁਲਤਾਨ ਨੇ ਮੈਸੂਰ ਸਾਮਰਾਜ ਦੌਰਾਨ ਗਰਮੀਆਂ ਦੇ ਆਰਾਮ ਲਈ ਵਰਤਿਆ ਸੀ। ਸੀਸੀਟੀਵੀ ਕੈਮਰਿਆਂ ਦੀ ਮੌਜੂਦਗੀ ਦੇ ਬਾਵਜੂਦ, ਮੁਲਜ਼ਮਾਂ ਨੇ ਪੱਥਰ ਜਾਂ ਸਖ਼ਤ ਵਸਤੂ ਨਾਲ ਇਸ ਇਤਿਹਾਸਕ ਬਣਤਰ ਨੂੰ ਨੁਕਸਾਨ ਪਹੁੰਚਾਇਆ।
ਦੋਸ਼ੀ ਦੀ ਭਾਲ ਜਾਰੀ
ਮਹਿਲ ਦੀ ਸੰਭਾਲ ਕਰਨ ਵਾਲਿਆਂ ਮੁਤਾਬਕ ਪੈਲੇਸ ਵਿੱਚ ਸੀਸੀਟੀਵੀ ਲੱਗੇ ਹਨ, ਪਰ ਜਿੱਥੇ ਨੁਕਸਾਨ ਕੀਤਾ ਗਿਆ, ਉੱਥੇ ਕੈਮਰਾ ਖਰਾਬ ਸੀ। ਇਸੇ ਕਾਰਨ ਦੋਸ਼ੀ ਦੀ ਪਛਾਣ ਨਹੀਂ ਹੋਈ। ਇਸ ਘਟਨਾ ਨੇ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਅਤੇ ਸੰਭਾਲ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਲੋਕਾਂ ਨੇ ਅਜਿਹੀਆਂ ਥਾਵਾਂ ’ਤੇ ਸਖ਼ਤ ਨਿਗਰਾਨੀ ਦੀ ਮੰਗ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 
			
 
		 
		