ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੀ ਸਾਰੀ ਸਹਿਕਾਰੀ ਖੰਡ ਮਿੱਲਾਂ ਵਿਚ ”ਜੈਵ ਫਿਯੂਲ ਬ੍ਰਿੇਕੇਟਿੰਗ ਪਲਾਂਟ” ਸਥਾਪਿਤ ਕੀਤੇ ਜਾਣ ਤਾਂ ਜੋ ਖੰਡ-ਮਿੱਲਾਂ ਦੀ ਮਾਲੀ ਸਥਿਤੀ ਵਿਚ ਵੀ ਸੁਧਾਰ ਆ ਸਕੇ। ਉਹ ਅੱਜ ਇੱਥੇ ਚੰਡੀਗੜ੍ਹ ਵਿਚ ਨਰਾਇਣਗੜ੍ਹ ਸ਼ੂਗਰ ਮਿੱਲ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਕੈਥਲ ਸਹਿਕਾਰੀ ਖੰਡ ਵਿਚ ਪਾਇਲਟ ਪ੍ਰੋਜੈਕਟ ਵਜੋ ਜੈਵ ਫਿਯੂਲ ਬ੍ਰਿਕੇਟਿੰਗ ਪਲਾਂਟ ਦੀ ਸਥਾਪਨਾ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸ ਵਿਚ ਬੈਗਾਸ ਦੀ ਬ੍ਰਿਕੇਟ ਬਣਾ ਕੇ ਹਰਿਆਣਾ ਦੇ ਥਰਮਲ ਪਾਵਰ ਪਲਾਂਟਾਂ ਅਤੇ ਹੋਰ ਖਪਤਕਾਰਾਂ ਨੂੰ ਸੇਲ ਕੀਤਾ ਜਾ ਰਿਹਾ ਹੈ। ਇਸ ਨਾਲ ਖੰਡ-ਮਿੱਲਾਂ ਦੀ ਮਾਲੀ ਸਥਿਤੀ ਵਿਚ ਵੀ ਕਾਫੀ ਸੁਧਾਰ ਆਇਆ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਇਸੀ ਤਰਜ ‘ਤੇ ਸੂਬੇ ਦੀ ਹੋਰ ਸਹਿਕਾਰੀ ਖੰਡ ਮਿੱਲਾਂ ਵਿਚ ਵੀ ”ਜੈਵ ਫਿਯੂਲ ਬ੍ਰਿਕੇਟਿੰਗ ਪਲਾਂਟ” ਦੀ ਸਥਾਪਨਾ ਕੀਤੀ ਜਾਵੇ। ਇਸ ਨਾਲ ਖੰਡ ਮਿੱਲਾਂ ਦੀ ਮਾਲੀ ਸਥਿਤੀ ਵਿਚ ਵੀ ਸੁਧਾਰ ਆ ਸਕੇਗਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਹਿਕਾਰੀ ਖੰਡ ਮਿੱਲਾਂ ਨੂੰ ਘਾਟੇ ਤੋਂ ਉਭਾਰਨ ਲਈ ਹਰ ਸੰਭਵ ਯਤਨ ਕੀਤੇ ਜਾਣ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿਚ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲਾਂ ਅਤੇ ਕਿਸਾਨਾਂ ਦੇ ਹਿੱਤ ਵਿਚ ਚੁੱਕੇ ਜਾ ਰਹੇ ਕਦਮਾਂ ਅਤੇ ਸਹਿਕਾਰੀ ਖੰਡ ਮਿੱਲਾਂ ਦੀ ਕਾਰਜਕੁਸ਼ਲਤਾ ਵਿਚ ਲਗਾਤਾਰ ਸੁਧਾਰ ‘ਤੇ ਖੁਸ਼ੀ ਜਾਹਰ ਕੀਤੀ।
ਮੁੱਖ ਮੰਤਰੀ ਨੂੰ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਮੌਜੂਦਾ ਪਿਰਾਈ ਸੈਸ਼ਨ 2024-25 ਵਿਚ 13 ਜਨਵਰੀ ਤੱਕ ਸ਼ੂਗਰਫੈਡ ਨਾਲ ਸਬੰਧਿਤ ਸਾਰੀ ਸਰਕਾਰੀ ਖੰਡ ਮਿੱਲਾਂ ਨੇ ਕੁੱਲ 113.56 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰਦੇ ਹੋਏ ਔਸਤ ਖੰਡ ਰਿਕਵਰੀ 8.70 ਫੀਸਦੀ ਦੇ ਨਾਲ 9.18 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ।
ਪਿਛਲੇ ਪਿਰਾਈ ਸੈ ਸ਼ਨ 2023-24 ਵਿਚ ਰੋਹਤ, ਸੋਨੀਪਤ, ਜੀਂਦ, ਪਲਵਲ, ਮਹਿਮ, ਕੈਥਲ ਅਤੇ ਗੋਹਾਨਾ ਸਹਿਕਾਰੀ ਖੰਡ ਮਿੱਲਾਂ ਨੇ ਲਗਭਗ 7.14 ਲੱਖ ਕੁਇੰਟਲ ਬੈਗਾਸ ਦੀ ਬਚੱਤ ਕਰਦੇ ਹੋਏ 1630.31 ਲੱਖ ਰੁਪਏ ਦਾ ਵੱਧ ਮਾਲ ਅਰਜਿਤ ਕੀਤਾ ਸੀ। ਮੀਟਿੰਗ ਵਿਚ ਸ਼ੂਗਰਫੈਡ ਦੇ ਚੇਅਰਮੈਨ ਧਰਮਵੀਰ ਸਿੰਘ ਡਾਗਰ ਨੇ ਵੀ ਖੰਡ-ਮਿੱਲਾਂ ਦੀ ਮਾਲੀ ਸਥਿਤੀ ਸੁਧਾਰਨ ਲਈ ਸੁਝਾਅ ਦਿੱਤੇ।
ਇਸ ਮੌਕੇ ‘ਤੇ ਮੀਟਿੰਗ ਵਿਚ ਮੁੱਖ ਸਕੱਤਰ ਵਿਵੇਕ ਜੋਸ਼ੀ, ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਸਾਕੇਤ ਕੁਮਾਰ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜਨਰਾਇਣ ਕੌਸ਼ਿਕ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਰਾਜੇਸ਼ ਜੋਗਪਾਲ , ਹਰਿਆਣਾ ਸਟੇਟ ਫੈਡਰੇਸ਼ਨ ਆਫ ਕਾਪਰੇਟਿਵ ਸ਼ੁਗਰ ਮਿਲਸ ਦੇ ਪ੍ਰਬੰਧ ਨਿਦੇਸ਼ਕ ਸ਼ਕਤੀ ਸਿੰਘ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।