Home / ਸਿਆਸਤ / Bikram Majithia ਦੇ ਕਾਫਲੇ ਦਾ ਭਿਆਨਕ Accident, ਇੱਕ ਦੀ ਮੌਤ

Bikram Majithia ਦੇ ਕਾਫਲੇ ਦਾ ਭਿਆਨਕ Accident, ਇੱਕ ਦੀ ਮੌਤ

ਮੋਗਾ :- ਇਸ ਵੇਲੇ ਦੀ ਵੱਡੀ ਖ਼ਬਰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਬਾਰੇ ਆ ਰਹੀ ਹੈ। ਬਿਕਰਮ ਮਜੀਠੀਆ ਦਾ ਕਾਫਲਾ ਜਦੋਂ ਜਲਾਲਾਬਾਦ ਤੋਂ ਮੁਕਤਸਰ ਜਾ ਰਿਹਾ ਸੀ ਤਾਂ ਕਾਫਿਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ। ਇਹ ਹਾਦਸਾ  ਮੋਗਾ ਬਾਈਪਾਸ ਨੇੜੇ ਹੋਇਆ, ਜਿਸ ‘ਚ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖਮੀਂ ਹੋ ਗਏ। ਜਾਣਕਾਰੀ ਮੁਤਾਬਕ ਮਜੀਠੀਆ ਦੇ ਕਾਫਲੇ ਦੀ ਪਾਇਲਟ ਇਨੋਵਾ ਗੱਡੀ ਇਕ ਟਰੱਕ ਨਾਲ ਟਕਰਾ ਗਈ। ਇਸ ਗੱਡੀ ‘ਚ ਮਜੀਠੀਆ ਦੇ 5 ਸੁਰੱਖਿਆ ਮੁਲਾਜ਼ਮ ਸਵਾਰ ਸਨ, ਜਿਨ੍ਹਾਂ ‘ਚੋਂ ਗੁੱਡੂ ਕੁਮਾਰ ਨਾਂ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ ਬਾਕੀ 4 ਜਵਾਨ ਗੰਭੀਰ ਰੂਪ ‘ਚ ਜ਼ਖਮੀਂ ਹੋ ਗਏ। ਇਸ ਹਾਦਸੇ ਦੌਰਾਨ ਮਜੀਠੀਆ ਬਾਲ-ਬਾਲ ਬਚ ਗਏ। ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਤੜਕੇ ਸਵੇਰੇ ਜ਼ਖਮੀਂ ਜਵਾਨਾਂ ਨੂੰ ਲੈ ਕੇ ਡੀ. ਐੱਮ. ਸੀ. ਪੁੱਜੇ ਸਨ। ਇਹ ਜਵਾਨ ਸੀ. ਆਈ. ਐੱਸ. ਐੱਫ. ਦੇ ਦੱਸੇ ਜਾ ਰਹੇ ਹਨ। ਫਿਲਹਾਲ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਹਾਦਸੇ ਵਾਲੀ ਗੱਡੀ ਅਤੇ ਟਰੱਕ ਦੋਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Check Also

ਘਰ ਘਰ ਨੌਕਰੀ ਦੇ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ? ਆਹ ਦੇਖੋ ਮੁਹੰਮਦ ਸਦੀਕ ਨੇ ਕੀ ਕਹਿਤਾ?

ਜਲਾਲਾਬਾਦ : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਆਪਣੀਆਂ ਰੈਲੀਆਂ …

Leave a Reply

Your email address will not be published. Required fields are marked *