ਨਵੀਂ ਦਿੱਲੀ, ਸਿੰਘੂ ਬਾਰਡਰ : ਕਿਸਾਨਾਂ ਨੇ 29 ਨਵੰਬਰ (ਸੋਮਵਾਰ) ਨੂੰ ਦਿੱਲੀ ਸੰਸਦ ਵੱਲ ਕੀਤਾ ਜਾਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਹੈ। ਸ਼ਨੀਵਾਰ ਨੂੰ ਸਿੰਘੂ ਬਾਰਡਰ ‘ਤੇ ਹੋਈ ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (SKM) ਦੀ ਕੋਰ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ।
ਕਈ ਘੰਟੇ ਚੱਲੀ ਮਹਾਪੰਚਾਇਤ ‘ਚ ਟ੍ਰੈਕਟਰ ਰੈਲੀ ਨਾ ਕੱਢਣ ‘ਤੇ ਸਹਿਮਤੀ ਬਣੀ, ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ।
After a meeting, Samyukt Kisan Morcha has decided to postpone the proposed tractor rally to Parliament on November 29: Farmer leader Darshan Pal Singh in Delhi pic.twitter.com/sRskbis3MI
— ANI (@ANI) November 27, 2021
ਸੰਯੁਕਤ ਕਿਸਾਨ ਮੋਰਚੇ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਿਸਾਨ ਮੋਰਚੇ ਦੇ ਆਗੂਆਂ ਮੁਤਾਬਿਕ 29 ਨਵੰਬਰ (ਸੋਮਵਾਰ) ਨੂੰ ਸੰਸਦ ਵੱਲ ਕੂਚ ਨਹੀਂ ਕੀਤਾ ਜਾਵੇਗਾ, ਨਾਲ ਹੀ ਕਿਸਾਨਾਂ ਨੇ ਟਰੈਕਟਰ ਮਾਰਚ ਵੀ ਮੁਲਤਵੀ ਕਰ ਦਿੱਤਾ ਹੈ। ਫਿਲਹਾਲ ਮੋਰਚੇ ਦੀ ਅਗਲੀ ਬੈਠਕ 4 ਦਸੰਬਰ ਨੂੰ ਹੋਣ ਬਾਰੇ ਦੱਸਿਆ ਗਿਆ ਹੈ।
संसद कूच करने का कार्यक्रम स्थगित हुआ है खत्म नहीं हुआ है, हम इस पर 4 तारीख को फैसला लेंगे। सरकार को किसानों के सारे मुद्दों पर संयुक्त किसान मोर्चा से बात करना होगा और बिना MSP के हमारा मोर्चा वापस नहीं होगा। हम सरकार की आज की घोषणाओं से सहमत नहीं है: राजवीर सिंह जादौन, BKU pic.twitter.com/NC3VCJwnDj
— ANI_HindiNews (@AHindinews) November 27, 2021
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨ ਧਰਨੇ ਦੀ ਵਰ੍ਹੇਗੰਢ ਮਨਾਉਣ ਲਈ ਦਿੱਲੀ ਦੀ ਸਰਹੱਦ ਤੋਂ ਪਾਰਲੀਮੈਂਟ ਤੱਕ ਮੈਗਾ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਸੀ।
ਕਿਸਾਨ ਸਾਂਝਾ ਮੋਰਚਾ ਨੇ ਸ਼ਨੀਵਾਰ ਨੂੰ ਆਪਣੀ ਮੀਟਿੰਗ ਵਿੱਚ ਟਰੈਕਟਰ ਮਾਰਚ ਨੂੰ ਮੁਲਤਵੀ ਕਰਨ ਅਤੇ ਸਰਕਾਰ ਨਾਲ ਗੱਲਬਾਤ ਦੇ ਦਰਵਾਜ਼ੇ ਖੋਲ੍ਹਣ ਦਾ ਫੈਸਲਾ ਕੀਤਾ ਹੈ।