ਚੰਡੀਗੜ੍ਹ : ਸੂਬੇ ਦੇ ਮੁੱਖ ਵਿਰੋਧੀ ਧਿਰ ‘ਆਮ ਆਦਮੀ ਪਾਰਟੀ’ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਤਿਆਰੀ ਖਿੱਚੀ ਹੋਈ ਹੈ। ਇਸ ਦੇ ਚੱਲਦਿਆਂ ਪਾਰਟੀ ਵੱਲੋਂ ਆਪਣੇ 14 ਹੋਰ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪਾਰਟੀ ਦੇ ਸੂਬਾ ਇੰਚਾਰਜ ਜਰਨੈਲ ਸਿੰਘ ਨੇ ਇਸ ਦਾ ਫੈਸਲਾ ਕੀਤਾ ਹੈ।
‘ਆਪ’ ਦੇ ਹਲਕਾ ਇੰਚਾਰਜਾਂ ਦੀ ਇਸ ਨਵੀਂ ਸੂਚੀ ਦੇ ਪ੍ਰਮੁੱਖ ਆਗੂਆਂ ਵਿੱਚ ਅਨਮੋਲ ਗਗਨ ਮਾਨ, ਨੀਨਾ ਮਿੱਤਲ , ਡੀਸੀਪੀ ਬਲਕਾਰ ਸਿੰਘ ਤੇ ਏਡੀਸੀ ਜਸਵਿੰਦਰ ਸਿੰਘ ਸ਼ਾਮਲ ਹਨ।
ਅਨਮੋਲ ਗਗਨ ਮਾਨ ਨੂੰ ਖਰੜ, ਨੀਨਾ ਮਿੱਤਲ ਨੂੰ ਰਾਜਪੁਰਾ, ਡੀਸੀਪੀ ਬਲਕਾਰ ਸਿੰਘ ਨੂੰ ਕਰਤਾਰਪੁਰ ਅਤੇ ਏਡੀਸੀ ਜਸਵਿੰਦਰ ਸਿੰਘ ਨੂੰ ਅਟਾਰੀ ਤੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।