ਬੰਗਾ : ਸੂਬੇ ‘ਚ ਕੋਰੋਨਾ ਦਾ ਅਟੈਕ ਇੱਕ ਵਾਰ ਫਿਰ ਹੋਇਆ ਹੈ। ਅੱਜ ਬੰਗਾ ਹਲਕੇ ‘ਚ ਕੋਰੋਨਾ ਵਾਇਰਸ ਦੇ ਪੰਜ ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ‘ਚ ਪਿੰਡ ਮੰਡੇਰਾਂ ਦਾ ਜਸਵੰਤ ਸਿੰਘ ਅਤੇ ਸੰਦੀਪ ਕੌਰ, ਗੁਣਾਚੌਰ ਦੀ ਮਨਜੀਤ ਕੌਰ, ਮੱਲਾਂ ਬੇਦੀਆਂ ਦਾ ਰਾਮੇਸ਼ ਕੁਮਾਰ, ਮਾਲੋ ਮਜਾਰਾ ਦਾ ਵਰਿੰਦਰ ਸਿੰਘ ਦੀ ਰਿਪੋਰਟਾਂ ਪਾਜ਼ੀਵਿਟ ਪਾਇਆ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਉਕਤ ਮਰੀਜ਼ਾ ਨੂੰ ਢਾਹਾ ਕਲੇਰਾ ਵਾਰਡ ‘ਚ ਸ਼ਿਫਟ ਕੀਤਾ ਜਾ ਰਿਹਾ ਹੈ ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਕੱਲ (ਸ਼ਨੀਵਾਰ) 1257 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆਂ ਗਿਆ ਹੈ, ਜਿਨ੍ਹਾਂ ‘ਚੋਂ 952 ਵਿਅਕਤੀਆਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਾਂਦੇੜ ਸਾਹਿਬ ਤੋਂ ਆਏ ਜ਼ਿਆਦਾਤਰ ਸ਼ਰਧਾਲੂਆਂ ਨੂੰ ਵੀ ਆਈਸੋਲੇਸ਼ਨਾਂ ਕੇਂਦਰਾਂ ‘ਚੋਂ ਛੁੱਟੀ ਦੇ ਦਿੱਤੀ ਗਈ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ‘ਚ ਕੋਵਿਡ-19 ਦੇ 1946 ਕੇਸਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ 50,613 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ‘ਚੋਂ 46,028 ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ‘ਚ ਹੁਣ ਸਿਰਫ 657 ਐਕਟਿਵ ਕੇਸ ਹਨ।