ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਮੰਗਲਵਾਰ ਸਵੇਰੇ 12 ਵਜੇ ਸ਼ੁਰੂ ਹੋਈ ਸੀ। ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇੇ ਹੋਈ, ਜੋ ਹੁਣ ਖਤਮ ਹੋ ਚੁੱਕੀ ਹੈ। ਇਸ ਮੀਟਿੰਗ ਵਿਚ ਜੋ ਵੀ ਅਹਿਮ ਫੈਸਲੇ ਲਏ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਦੇ SC ਪਰਿਵਾਰਾਂ ਦਾ ਲਗਭਗ 68 ਕਰੋੜ ਦਾ ਕਰਜ਼ ਮੁਆਫ਼ ਕੀਤਾ ਹੈ। ਇਹ ਕਰਜ਼ਾ ਪਿਛਲੇ 20 ਸਾਲਾਂ ਦਾ ਕਰਜ਼ ਹੈ। ਜੋ 31 ਮਾਰਚ 2020 ਤਕ ਦਾ ਹੈ। ਇਹ ਕਰਜ਼ ਉਨ੍ਹਾਂ ਪਰਿਵਾਰਾਂ ਦਾ ਮੁਆਫ਼ ਕੀਤਾ ਗਿਆ ਹੈ, ਜੋ ਕਰਜ਼ ਵਾਪਸ ਕਰਨ ਦੇ ਅਸਮਰੱਥ ਸਨ। ਇਸ ਕਰਜ਼ ਵਿਚ ਗੋਲਡ ਲੋਨ ਤੇ ਲਏ ਕਰਜ਼ੇ ‘ਤੇ ਵਿਆਜ ਹੈ।
CM ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਪੰਜਾਬ ਦੇ ਐਸਸੀ ਭਾਈਚਾਰੇ ਦਾ 68 ਕਰੋੜ ਦਾ ਕਰਜ਼ਾ ਮੁਆਫ਼ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਇਹ ਕਰਜ਼ਾ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵਲਪਮੈਂਟ ਐਂਡ਼ ਫਾਈਨਾਂਸ ਕਾਰਪੋਰੇਸ਼ਨ ਤੋਂ ਛੋਟੇ-ਮੋਟੇ ਕਾਰੋਬਾਰ, ਜਿਵੇਂ- ਡੇਅਰੀ ਫਾਰਮ, ਟੇਲਰ ਦੀ ਦੁਕਾਨ, ਲੈਦਰ, ਕਰਿਆਣਾ ਤੇ ਹੋਰ ਕਾਰੋਬਾਰ ਵਾਸਤੇ ਲਿਆ ਗਿਆ ਸੀ, ਇਸ ਦੇ ਨਾਲ ਹੀ ਕਈ ਲੋਕਾਂ ਨੇ ਪੜ੍ਹਾਈ ਵਾਸਤੇ ਵੀ ਕਰਜ਼ਾ ਲਿਆ ਸੀ। ਹੁਣ ਪੰਜਾਬ ਸਰਕਾਰ ਇਹ ਸਾਰਾ ਕਰਜ਼ਾ ਮੁਆਫ਼ ਕਰ ਰਹੀ ਹੈ। ਇਸ ਫੈਸਲੇ ਨਾਲ ਐਸਸੀ ਭਾਈਚਾਰੇ ਦੇ 4727 ਲੋਕਾਂ ਨੂੰ ਫਾਇਦਾ ਮਿਲੇਗਾ ਤੇ ਕੁੱਲ 68 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 31 ਮਾਰਚ, 2020 ਤੱਕ ਪੰਜਾਬ ਸ਼ਡਿਊਲ ਕਾਸਟ ਲੈਂਡ ਡਿਵਲਪਮੈਂਟ ਐਂਡ਼ ਫਾਈਨਾਂਸ ਕਾਰਪੋਰੇਸ਼ਨ (PSCFC) ਤੋਂ ਲਿਆ ਗਿਆ ਕਰਜ਼ਾ ਮੁਆਫ਼ ਕੀਤਾ ਜਾਵੇਗਾ।