BIG BREAKING : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼ (ਵੀਡੀਓ), ਪੁਲਿਸ ਨੇ ਮੰਗਿਆ ਰਿਮਾਂਡ

TeamGlobalPunjab
3 Min Read

ਦਿੱਲੀ ਪੁਲਿਸ ਨੇ ਪਹਿਲਵਾਨ ਦੀ 12 ਦਿਨਾਂ ਦੀ ਹਿਰਾਸਤ ਦੀ ਕੀਤੀ ਮੰਗ

ਸੁਸ਼ੀਲ ਕੁਮਾਰ ਦੇ ਵਕੀਲਾਂ ਨੇ ਕੀਤਾ ਵਿਰੋਧ

ਨਵੀਂ ਦਿੱਲੀ : ਪਹਿਲਵਾਨ ਸਾਗਰ ਰਾਣਾ ਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਵਿੱਚ ਐਤਵਾਰ ਸਵੇਰੇ ਗ੍ਰਿਫਤਾਰ ਕੀਤੇ ਗਏ ਅੰਤਰਰਾਸ਼ਟਰੀ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀ ਅਜੈ ਨੂੰ ਅੱਜ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਪੁਲਿਸ ਨੇ ਇਨ੍ਹਾਂ ਦੋਵਾਂ ਤੋਂ ਪੁੱਛਗਿੱਛ ਵਾਸਤੇ ਅਦਾਲਤ ਤੋਂ 12 ਦਿਨਾਂ ਦਾ ਰਿਮਾਂਡ ਮੰਗਿਆ, ਇਸ ‘ਤੇ  ਅਦਾਲਤ ਨੇ ਪਹਿਲਾਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ, ਪਰ ਬਾਅਦ ਵਿੱਚ ਦੋਹਾਂ ਮੁਲਜ਼ਮਾਂ ਨੂੰ 6 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ।

ਦਿੱਲੀ ਪੁਲਿਸ ਨੇ ਰੋਹਿਣੀ ਕੋਰਟ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀ ਅਜੈ ਨੂੰ ਪੇਸ਼ ਕੀਤਾ ਅਤੇ ਇਨ੍ਹਾਂ ਦੋਹਾਂ ਦੇ 12 ਦਿਨਾਂ ਦੇ ਹਿਰਾਸਤ ਵਿੱਚ ਰਿਮਾਂਡ ਦੀ ਮੰਗ ਕੀਤੀ । ਰੋਹਿਣੀ ਅਦਾਲਤ ਨੇ ਦਿੱਲੀ ਪੁਲੀਸ ਦੀ ਪਟੀਸ਼ਨ ਉੱਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਹਾਲਾਂਕਿ, ਸੁਸ਼ੀਲ ਕੁਮਾਰ ਦੇ ਵਕੀਲਾਂ ਨੇ ਅਦਾਲਤ ਵਿੱਚ ਪਟੀਸ਼ਨ ਦਾ ਵਿਰੋਧ ਕੀਤਾ।

ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਪਹਿਲਵਾਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਸੁਸ਼ੀਲ ਕੁਮਾਰ ਅਤੇ ਉਸਦੇ ਸਾਥੀ ਅਜੈ ਨੂੰ ਰੋਹਿਣੀ ਕੋਰਟ ਵਿੱਚ ਪੇਸ਼ ਕੀਤਾ। (ਵੀਡੀਓ ਹੇਠਾਂ ਵੇਖੋ)

 

ਫਰਾਰ ਪਹਿਲਵਾਨ ਨੂੰ ਫੜਨ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਨੂੰ ਅਦਾਲਤ ਦੇ ਕਮਰੇ ਦੇ ਅੰਦਰ ਸੁਸ਼ੀਲ ਤੋਂ 30 ਮਿੰਟ ਲਈ ਪੁੱਛਗਿੱਛ ਕਰਨ ਦੀ ਆਗਿਆ ਦਿੱਤੀ ਗਈ।

ਸੁਸ਼ੀਲ ਕੁਮਾਰ ਅਤੇ ਅਜੈ ਨੂੰ ਰੋਹਿਣੀ ਅਦਾਲਤ ਵਿੱਚ ਕੀਤਾ ਗਿਆ ਪੇਸ਼ : ਦਿੱਲੀ ਪੁਲਿਸ

(Credit : DELHI POLICE)

 

ਦੱਸਣਯੋਗ ਹੈ ਕਿ 4 ਮਈ ਤੋਂ ਸਾਥੀ ਪਹਿਲਵਾਨ ਸਾਗਰ ਰਾਣਾ ਦੇ ਕਤਲ ਕੇਸ ਵਿਚ ਨਾਮਜ਼ਦ ਹੋਣ ਤੋਂ ਬਾਅਦ ਸੁਸ਼ੀਲ ਅਤੇ ਉਸ ਦਾ ਸਾਥੀ ਅਜੈ ਕੁਮਾਰ ਭੱਜ ਰਹੇ ਸਨ। ਸੁਸ਼ੀਲ ਕੁਮਾਰ ਭਾਰਤ ਦਾ ਸਭ ਤੋਂ ਸਫਲਤਮ ਪਹਿਲਵਾਨਾਂ ਵਿੱਚੋਂ ਇੱਕ ਹੈ । ਸੁਸ਼ੀਲ ਕੁਮਾਰ ਨੇ 2 ਓਲੰਪਿਕ ਮੈਡਲ, 3 ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮੇ, 1 ਵਿਸ਼ਵ ਚੈਂਪੀਅਨਸ਼ਿਪ ਦਾ ਸੋਨ, ਏਸ਼ੀਆਈ ਖੇਡਾਂ ਵਿੱਚ 1 ਕਾਂਸੀ ਅਤੇ 4 ਏਸ਼ੀਅਨ ਚੈਂਪੀਅਨਸ਼ਿਪ ਤਗਮੇ ਜਿੱਤੇ ਹਨ।

37 ਸਾਲਾ ਸੁਸ਼ੀਲ ਕੁਮਾਰ ਨੂੰ ਉਸ ਦੇ ਸਾਥੀ ਅਜੈ ਕੁਮਾਰ ਦੇ ਨਾਲ 23 ਮਈ ਦੀ ਸਵੇਰ ਨੂੰ ਦਿੱਲੀ ਦੇ ਮੁੰਡਕਾ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਦੋਵੇਂ ਉਸ ਵੇਲੇ ਫੜੇ ਗਏ ਜਦੋਂ ਉਹ ਇੱਕ ਸਕੂਟਰ ਤੇ ਕਿਸੇ ਨੂੰ ਮਿਲਣ ਜਾ ਰਹੇ ਸਨ। ਸੂਤਰਾਂ ਦੀ ਮੰਨੀਏ ਤਾਂ ਪੁੱਛਗਿੱਛ ਦੌਰਾਨ ਸੁਸ਼ੀਲ ਨੇ ਮੰਨਿਆ ਕਿ ਉਹ ਝਗੜੇ ਦੌਰਾਨ ਮੌਜੂਦ ਸੀ ਅਤੇ ਬਾਅਦ ਵਿੱਚ ਸੌਣ ਲਈ ਘਰ ਚਲਾ ਗਿਆ।

ਜ਼ਿਕਰਯੋਗ ਹੈ ਕਿ 4 ਮਈ ਦੀ ਰਾਤ ਨੂੰ ਛਤਰਸਾਲ ਸਟੇਡੀਅਮ ਵਿਚ ਝਗੜੇ ਦੌਰਾਨ ਸਾਗਰ ਰਾਣਾ ਦੀ ਮੌਤ ਹੋ ਗਈ ਸੀ, ਇਸ ਝਗੜੇ ਵਿੱਚ 4 ਹੋਰ ਪਹਿਲਵਾਨ ਫੱਟੜ ਹੋਏ ਸਨ।

Share This Article
Leave a Comment