ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖਬਰ ਗੁਆਂਢੀ ਸੂਬੇ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ। ਹਰਿਆਣਾ ਸਰਕਾਰ ਨੇ ਲਾਕਡਾਊਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹਰਿਆਣਾ ਦੇ ਕੈਬਿਨੇਟ ਮੰਤਰੀ ਅਨਿਲ ਵਿਜ ਅਨੁਸਾਰ 3 ਮਈ ਸੋਮਵਾਰ ਤੋਂ ਹਰਿਆਣਾ ਸੂਬੇ ਅੰਦਰ 7 ਦਿਨਾਂ ਲਈ ਮੁਕੰਮਲ ਤੌਰ ‘ਤੇ ਲਾਕਡਾਊਨ ਲਾਗੂ ਰਹੇਗਾ ।
3 मई दिन सोमवार से 7 दिन के लिए सारे हरियाणा में पूर्ण लॉक डाउन घोषित ।
— ANIL VIJ MINISTER HARYANA (@anilvijminister) May 2, 2021
ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਕੋਰੋਨਾ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸ਼ਨੀਵਾਰ ਨੂੰ ਰਾਜ ਵਿਚ ਕੋਰੋਨਾ ਦੇ 13588 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਰਿਕਾਰਡ 125 ਲੋਕਾਂ ਦੀ ਜਾਨ ਕੋਰੋਨਾ ਕਾਰਨ ਗਈ ਹੈ । ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸੂਬੇ ਅੰਦਰ ਸ਼ਨੀਵਾਰ ਨੂੰ ਰਿਕਵਰੀ ਦਰ 78.70 ਪ੍ਰਤੀਸ਼ਤ ਅਤੇ ਮੌਤ ਦਰ 0.87 ਪ੍ਰਤੀਸ਼ਤ ਸੀ । ਰਾਜਧਾਨੀ ਦਿੱਲੀ ਦੇ ਨਜ਼ਦੀਕੀ ਸ਼ਹਿਰਾਂ ਗੁਰੂਗ੍ਰਾਮ ਅਤੇ ਫ਼ਰੀਦਾਬਾਦ ਵਿੱਚ, ਸੰਕਰਮਿਤ ਲੋਕਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ । ਰਾਜ ਵਿੱਚ ਕੋਵਿਡ ਦੇ 1,02,526 ਐਕਟਿਵ ਮਰੀਜ਼ ਹਨ ।