ਚੰਡੀਗੜ੍ਹ: ਹਰਿਆਣਾ ਦੇ ਉਦਯੋਗ ਅਤੇ ਵਪਾਰ ਅਤੇ ਕਿਰਤ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਬਲੱਭਗੜ੍ਹ ਵਿਧਾਨਸਭਾ ਖੇਤਰ ਨੂੰ ਸਿਖਿਆ ਲਈ ਇਕ ਹੋਰ ਵੱਡੀ ਸੌਗਾਤ ਮਿਲੀ ਹੈ। ਬਲੱਭਗੜ੍ਹ ਦੇ ਸੈਕਟਰ-23 ਵਿਚ ਸਰਕਾਰੀ ਕੋ-ਏਡ ਕਾਲਜ ਬਣਾਇਆ ਜਾਵੇਗਾ। ਜਿਸ ਨਾਲ ਇਸ ਖੇਤਰ ਤੇ ਨੇੜੇ ਦੇ ਇਲਾਕਿਆਂ ਦੇ ਨੌਜੁਆਨਾਂ ਨੂੰ ਬਹੁਤ ਲਾਭ ਮਿਲੇਗਾ। ਇਸ ਕਾਲਜ ਨੂੰ ਸ਼ਹੀਦ ਭਗਤ ਸਿੰਘ ਦੇ ਨਾਂਅ ਨਾਲ ਜਾਣਿਆ ਜਾਵੇਗਾ। ਇਸੀ ਵਿਦਿਅਕ ਸੈਸ਼ਨ ਤੋਂ ਕਾਲਜ ਵਿਚ ਦਾਖਲਾ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕਾਲਜ ਦੇ ਨਵੇਂ ਭਵਨ ਦਾ ਨਿਰਮਾਣ ਹੋਣ ਤਕ ਸਰਕਾਰੀ ਕਾਲਜ ਖੇਤੀ ਗੁਜਰਾਨ ਵਿਚ ਕਲਾਸਾਂ ਲਗਾਈ ਜਾਣਗੀਆਂ।
ਮੂਲਚੰਦ ਸ਼ਰਮਾ ਨੇ ਇਸ ਕਾਲਜ ਦੀ ਸੌਗਤਾ ਦੇਣ ਲਈ ਮੁੱਖ ਮੰਤਰੀ ਨਾਇਬ ਸਿੰਘ ਅਤੇ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬਲੱਭਗੜ੍ਹ ਵਿਧਾਨਸਭਾ ਖੇਤਰ ਦੇ ਸੈਕਟਰ-23 ਵਿਚ ਕਰੀਬ ਸਾਢੇ 5 ਏਕੜ ਵਿਚ ਸ਼ਾਨਦਾਰ ਕਾਲਜ ਬਣਾਇਆ ਜਾਵੇਗਾ। ਕੋ-ਏਡ ਕਾਲਜ ਬਨਾਉਣ ਦੇ ਲਈ ਜਮੀਨ ਸਮੇਤ ਕਰੀਬ 90 ਕਰੋੜ ਰੁਪਏ ਦੀ ਲਾਗਤ ਆਵੇਗੀ।
ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਬਲੱਭਗੜ੍ਹ ਦੇ ਸੈਕਟਰ-2 ਵਿਚ ਸੁਸ਼ਮਾ ਸਵਰਾਜ ਜੀ ਦੇ ਨਾਂਅ ਨਾਲ ਮਹਿਲਾ ਕਾਲਜ ਦਾ ਨਿਰਮਾਣ ਕਰਵਾਇਆ ਹੈ। ਇਸ ਵਿਚ ਅੱਜ ਕਰੀਬ 1800 ਬੇਟੀਆਂ ਸਿਖਿਆ ਗ੍ਰਹਿਣ ਕਰ ਰਹੀਆਂ ਹਨ। ਅੱਜ ਸਾਡਾ ਖੇਤਰ ਸਿਖਿਆ ਦੇ ਖੇਤਰ ਵਿਚ ਅੱਗੇ ਵੱਧ ਰਿਹਾ ਹੈ।
ਉਨ੍ਹਾਂ ਨੇ ਪਿਛਲੀ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਸਿਖਿਆ ਦੇ ਖੇਤਰ ਵਿਚ ਵਿਕਾਸ ਕੰਮ ਨਹੀਂ ਕੀਤੇ ਗਏ ਸਨ। ਇੱਥੋਂ ਸਿਖਿਆ ਮੰਤਰੀ ਰਹੇ !, ਵਿਧਾਇਕ ਰਹੇ, ਪਰ ਵਿਕਾਸ ਅਤੇ ਸਿਖਿਆ ਦੇ ਮਾਮਲੇ ਵਿਚ ਹਮੇਸ਼ਾ ਬਲੱਭਗੜ੍ਹ ਖੇਤਰ ਪਿਛੜਿਆ ਰਿਹਾ। ਇੱਥੇ ਨਾ ਸਕੁਲ ਸੀ, ਨਾ ਕਾਲਜ। ਬਲੱਭਗੜ੍ਹ ਵਿਚ ਪਹਿਲੇ ਸਕੂਲਾਂ ਦੀ ਹਾਲਤ ਖਰਾਬ ਸੀ ਅਤੇ ਕਾਲਜ ਵੀ ਨਹੀਂ ਸਨ, ਜਿਸ ਦੇ ਕਾਰਨ ਇੱਥੇ ਸਿਖਿਆ ਵਿਵਸਥਾ ਚੰਗੀ ਨਹੀਂ ਸੀ। ਪਲਵਲ ਅਤੇ ਫਰੀਦਾਬਾਦ ਵਿਚ ਸਾਡੀ ਸਰਕਾਰ ਨੇ ਕਈ ਕਾਲਜਾਂ ਦਾ ਨਿਰਮਾਣ ਕਰਵਾਇਆ। ਸਕੂਲ ਵਿਚ ਵਿਵਸਥਾ ਨੂੰ ਬਿਹਤਰ ਕੀਤਾ ਹੈ। ਕੌਸ਼ਲ ਯੂਨੀਵਰਸਿਟੀ ਸਥਾਪਿਤ ਕੀਤੀ ਹੈ, ਤਾਂ ਜੋ ਨੌਜੁਆਨ ਸਿਖਿਆ ਦੇ ਨਾਲ-ਨਾਲ ਹੁਨਰਮੰਦ ਬਣ ਸਕਣ।
ਆਰਟਸ ਸਟ੍ਰੀਮ ਵਿਚ 160 ਸੀਟਾਂ ਅਤੇ ਕਾਮਰਸ ਸਟ੍ਰੀਮ ਵਿਚ 80 ਸੀਟਾਂ ਦੇ ਨਾਲ ਸ਼ੁਰੂ ਹੋਇਆ ਕਾਲਜ
ਉੱਚੇਰੀ ਸਿਖਿਆ ਵਿਭਾਗ ਦੀ ਵਧੀਕ ਮੁੱਖ ਸਕੱਤਰ ਵੱਲੋਂ ਚਿੱਠੀ ਜਾਰੀ ਕਰ ਇਸੀ ਵਿਦਿਅਕ ਸੈਸ਼ਨ 2024-25 ਤੋਂ ਸਰਕਾਰੀ ਕੋ-ਏਡ ਕਾਲਜ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਾਲਜ ਵਿਚ ਅੰਗ੍ਰੇਜੀ, ਹਿੰਦੀ, ਇਤਿਹਾਸ, ਰਾਜਨੀਤੀ ਵਿਗਿਆਨ, ਭੁਗੋਲ, ਅਰਥਸ਼ਾਸਤਰ, ਗਣਿਤ, ਕੰਪਿਊਟਰ ਵਿਗਿਆਨ, ਸ਼ਰੀਰਿਕ ਸਿਖਿਆ ਵਿਸ਼ਿਆਂ ਦੇ ਨਾਲ ਆਰਟਸ ਸਟ੍ਰੀਮ ਵਿਚ 160 ਸੀਟਾਂ ਦੇ ਨਾਲ ਅਤੇ ਕਾਮਰਸ ਸਟ੍ਰੀਮ ਵਿਚ 80 ਸੀਟਾਂ ਦੇ ਨਾਲ ਕਾਲਜ ਸ਼ੁਰੂ ਕਰਨ ਦੀ ਮੰਜੂਰੀ ਦਿੱਤੀ ਗਈ।