ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਵਿਡ ਦੇ ਵੱਧ ਫੈਲਾਅ ਦੌਰਾਨ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਵੱਧਦੇ ਮਾਮਲਿਆਂ ਨਾਲ ਨਜਿੱਠਣ ਲਈ 50 ਕਰੋੜ ਮੁਫਤ ਰੈਪਿਡ ਟੈਸਟ, ਹਸਪਤਾਲ ਦੀਆਂ ਸਹੂਲਤਾਂ ਅਤੇ ਟੀਕਾਕਰਨ ਦੀ ਗਤੀ ਨੂੰ ਦੁੱਗਣਾ ਕਰਨਾ ਹੋਵੇਗਾ।
If you haven’t yet, please get vaccinated. It’s the best way to keep yourself and your loved ones safe from the Omicron variant. Now is the time. pic.twitter.com/nLva52NSGI
— Joe Biden (@JoeBiden) December 22, 2021
ਬਾਇਡਨ ਨੇ ਕਿਹਾ ਕਿ ਇਹ ਸਿਰਫ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੈ, ਜੋ ਅਸੀਂ ਕਰ ਸਕਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਪਰੇਸ਼ਾਨ ਹੋ। ਅਸੀਂ ਸਾਰੇ ਚਾਹੁੰਦੇ ਹਾਂ ਕਿ ਇਹ ਹੁਣ ਖ਼ਤਮ ਹੋ ਜਾਵੇ ਪਰ ਅਸੀਂ ਅਜੇ ਵੀ ਇਸਦਾ ਸਾਹਮਣਾ ਕਰ ਰਹੇ ਹਾਂ। ਹੁਣ ਸਾਡੇ ਕੋਲ ਇਸ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਜ਼ਿਆਦਾ ਸਾਧਨ ਹਨ। ਅਸੀਂ ਇਸ ਨਾਲ ਨਜਿੱਠਣ ਲਈ ਤਿਆਰ ਹਾਂ।
We are not going back to March 2020.
More than 200 million Americans have been fully vaccinated and today, we’re prepared for what’s coming. We must stay focused.
— Joe Biden (@JoeBiden) December 22, 2021
ਉੱਥੇ ਹੀ ਦੂਜੇ ਪਾਸੇ ਬਾਇਡਨ ਦੇ ਚੋਟੀ ਦੇ ਮੈਡੀਕਲ ਸਲਾਹਕਾਰ ਡਾ.ਐਂਥਨੀ ਫੌਸੀ ਨੇ ਕਿਹਾ ਕਿ ਇਸ ਹਫ਼ਤੇ ਦੇ ਅਖੀਰ ‘ਚ ਰਾਸ਼ਟਰਪਤੀ ਅਮਰੀਕੀਆਂ ਨੂੰ ਚਿਤਾਵਨੀ ਦੇਣਗੇ ਕਿ ਟੀਕੇ ਤੋਂ ਬਿਨਾਂ ਸਰਦੀਆਂ ਕਿਵੇਂ ਹੋਣਗੀਆਂ।
If you’re over the age of 18 and six months have gone by since you got vaccinated, go get your booster. Go get it now.
— Joe Biden (@JoeBiden) December 22, 2021