ਸੁਖਬੀਰ ਸਿੰਘ ਬਾਦਲ ਧੜਾ ਭਗੋੜਿਆਂ ਦਾ ਹੈ ਤੇ ਸਾਡਾ ਭਗੋੜਿਆਂ ਨਾਲ ਜਾਣਾ ਸੰਭਵ ਨਹੀਂ: ਬੀਬੀ ਜਗੀਰ ਕੌਰ

Global Team
2 Min Read

ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਭੰਗ ਕੀਤੇ ਗਏ ਬਾਗੀ ਧੜੇ ਨੇ ਅੱਜ ਮੀਟਿੰਗ ਕੀਤੀ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਸਾਰੇ ਵਰਕਰਾਂ ਨੂੰ ਸੱਦਿਆ ਸਨ ਕਿਉਂਕਿ ਸਾਡੀ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਪਰ ਸਮੇਂ ਨਾਲ ਗਲਤੀਆਂ ਹੋਈਆਂ ਅਤੇ ਬੇਅਦਬੀ ਕਾਰਨ ਸਾਰਿਆ ਵਿੱਚ ਰੋਸ ਸੀ ਅਤੇ ਫਿਰ ਵੱਖ ਹੋ ਗਏ। ਉਹਨਾਂ ਕਿਹਾ ਕਿ ਅਸੀਂ ਵੱਖਰੇ ਹੋ ਕੇ ਪਾਰਟੀ ਬਣਾਉਣ ਲਈ ਨਹੀਂ  ਗਏ ਸੀ ਸਗੋਂ ਪਾਰਟੀ ਨੂੰ ਸੁਧਾਰਨ ਲਈ ਸੁਧਾਰ ਲਹਿਰ ਸ਼ੁਰੂ ਕੀਤੀ ਸੀ ਤੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਕਿ ਧੜਾ ਰੱਦ ਕੀਤਾ ਜਾਵੇ ਅਤੇ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ।

ਬੀਬੀ ਨੇ ਕਿਹਾ ਕਿ ਮੈਨੂੰ ਅਫਸੋਸ ਹੋਇਆ ਸੁਖਬੀਰ ਬਾਦਲ ਨੇ 16-17 ਸਾਲ ਪ੍ਰਧਾਨਗੀ ਕੀਤੀ ਅਤੇ ਹੁਣ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ। ਉਨ੍ਹਾਂ ਨੇ ਕਿਹਾ ਹੈ ਕਿ ਤਨਖਾਹ ਵੀ ਲਗਾ ਲਈ ਉਥੋ ਆ ਕੇ ਫਿਰ ਮੁਨਕਰ ਹੋ ਗਏ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਦੁੱਖ ਹੋਇਆ ਇਕ ਤਾਂ ਮੰਥਨ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਲੈ ਕੇ ਜੋ ਲਿਸਟ ਜਾਰੀ ਹੋਈ ਹੈ ਉਸ ਨੂੰ ਮੁੜ ਚੈੱਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਲੀਡਰਸ਼ਿੱਪ ਵੀ ਚੋਣ ਲੜੇਗੀ ਤੇ ਮੈਂ ਆਪ ਚੋਣ ਲੜਾਂਗੀ।

ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ 2 ਦਸੰਬਰ ਦੇ ਹੁਕਮ ਨੂੰ ਨਾ ਮੰਨਣਾ ਉਲੰਘਣਾ ਹੈ।  ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਰਹਿਣ ਦਿੱਤਾ ਸਗੋਂ ਧੜਾ ਬਣਾ ਲਿਆ। ਉਹ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀ ਮੰਨਣਾ ਚਾਹੁੰਦਾ।  ਜੇਕਰ ਸ੍ਰੀ  ਅਕਾਲ ਤਖ਼ਤ ਸਾਹਿਬ ਦਾ ਹੁਕਮ ਇਨ ਬਿਨ ਮੰਨਿਆ ਜਾਂਦਾ ਹੈ ਤਾਂ ਫਿਰ ਅਸੀਂ ਇਕੱਠੇ ਹੋ ਜਾਵਾਂਗੇ ਪਰ ਜੇਕਰ ਉਹ ਕੌਮ, ਤਖ਼ਤ ਤੋਂ ਬਾਗੀ ਹੋ ਗਏ ਫਿਰ ਅਸੀਂ ਵੱਖ ਹੀ ਰਹਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪਹਿਲਾ ਹੀ ਭਗੌੜਾ ਹੈ ਹੁਣ ਸਾਡਾ ਭਗੌੜਿਆ ਨਾਲ ਜਾਣਾ ਜ਼ਰੂਰੀ ਨਹੀ।

Share This Article
Leave a Comment