ਭੁਪਾਲ ਗੈਸ ਕਾਂਡ: ਕੰਪਨੀ ਦੇ 8 ਭਾਈਵਾਲਾਂ ਨੂੰ 26 ਵਰ੍ਹੇ ਮਗਰੋਂ ਦੋ-ਦੋ ਸਾਲ ਦੀ ਹੋਈ ਸੀ ਸਜਾ; ਦੋ ਘੰਟੇ ਬਾਅਦ ਜ਼ਮਾਨਤ

TeamGlobalPunjab
2 Min Read

-ਅਵਤਾਰ ਸਿੰਘ

2 ਅਤੇ 3 ਦਸੰਬਰ 1984 ਦੀ ਦਰਮਿਆਨੀ ਰਾਤ ਨੂੰ ਮੱਧ ਪ੍ਰਦੇਸ਼ ਸ਼ਹਿਰ ਭੁਪਾਲ ਵਿੱਚ ਯੂਨੀਅਨ ਕਾਰਬਾਈਡ ਦੀ ਕੰਪਨੀ ਦੇ ਕਾਰਖਾਨੇ ਵਿਚੋਂ ਜ਼ਹਿਰੀਲੀ ਗੈਸ ਮਿਥਾਈਲ ਆਈਸੋਸਾਈਨੇਟ ਦੇ ਰਿਸਾਅ ਕਾਰਨ 3 ਦਸੰਬਰ ਸਵੇਰ ਤੱਕ 15000 ਲੋਕਾਂ ਦੀ ਜਾਨ ਜਾ ਚੁੱਕੀ ਸੀ।

2006 ਨੂੰ ਸਰਕਾਰ ਨੇ ਹਲਫਨਾਮੇ ਵਿੱਚ ਮੰਨਿਆ ਸੀ ਕਿ ਗੈਸ ਰਿਸਾਅ ਕਾਰਨ 5,55,125 ਲੋਕ ਸਿਧੇ ਤੌਰ ‘ਤੇ ਪ੍ਰਭਾਵਿਤ ਹੋਏ ਤੇ ਅੰਸ਼ਕ ਰੂਪ ਵਿਚ ਪ੍ਰਭਾਵਤ ਹੋਣ ਵਾਲਿਆਂ ਦੀ ਗਿਣਤੀ, 38,478 ਸੀ।

ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿੱਚ ਜਿਆਦਾਤਰ ਕਾਰਖਾਨੇ ਨਾਲ ਲੱਗਦੇ ਝੁੱਗੀ ਝੌਂਪੜੀ, ਬਸਤੀਆਂ ਵਾਲੇ ਗਰੀਬ ਲੋਕ ਸਨ।

- Advertisement -

ਇਸ ਗੈਸ ਦੀ ਵਰਤੋਂ ਕੀਟਨਾਸ਼ਕ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਗੈਸ ਰਿਸਾਅ ਦੇ ਪੀੜਤਾਂ ਨੂੰ ਬਹੁਤ ਘੱਟ ਮੁਆਵਜਾ ਦਿੱਤਾ ਗਿਆ। ਅਦਾਲਤ ਵਿੱਚ ਪਲਾਂਟ ਮੇਨੈਜਰ ਐਸ ਪੀ ਚੌਧਰੀ ਨੇ ਕੇਂਦਰ ਤੇ ਸੀ ਬੀ ਆਈ ਦੇ ਮਨਸੂਬਿਆਂ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਰਾਤ ਨੂੰ ਕਾਰਖਾਨੇ ਵਿੱਚ ਜ਼ਹਿਰੀਲੀ ਗੈਸ ਰਿਸਣ ਦੀ ਘਟਨਾ ਕਿਸੇ ਵਿਅਕਤੀ ਨੇ ਸ਼ਾਜਿਸ ਤਹਿਤ ਜਾਣਕਾਰੀ ਬੁੱਝ ਕੇ ਕੀਤੀ ਗਈ।

ਇਹ ਘਟਨਾ ਪਲਾਂਟ ਦੇ ਡਿਜਾਇਨ ਵਿੱਚ ਖਰਾਬੀ ਕਾਰਨ ਨਹੀਂ ਵਾਪਰੀ। ਕੰਪਨੀ ਦੇ 8 ਭਾਈਵਾਲ਼ ਭਾਰਤੀ ਸਰਮਾਏਦਾਰਾਂ ਨੂੰ 26 ਵਰ੍ਹੇ ਮਗਰੋਂ ਜੂਨ 2010 ਵਿੱਚ ਭੁਪਾਲ ਦੀ ਇੱਕ ਅਦਾਲਤ ਨੇ ਸਿਰਫ ਦੋ-ਦੋ ਵਰ੍ਹੇ ਦੀ ਸਜਾ ਸੁਣਾ ਕੇ ਛੱਡ ਦਿੱਤਾ ਤੇ ਉੱਤੋਂ ਦੋ ਘੰਟਿਆਂ ਅੰਦਰ ਹੀ ਉਹਨਾਂ ਦੀ ਜ਼ਮਾਨਤ ਵੀ ਹੋ ਗਈ ਅਤੇ ਉਹ ਹੱਸਦੇ ਹੋਏ ਘਰ ਚਲੇ ਗਏ। ਭਾਰਤ ਵਿੱਚ ਇਹ ਸਰਮਾਏਦਾਰਾ ਜਮਹੂਰੀਅਤ ਦਾ ਮਜ਼ਦੂਰਾਂ-ਕਿਰਤੀਆਂ ਲਈ ਇਨਸਾਫ਼ ਹੈ।

Share this Article
Leave a comment