ਨਵੀਂ ਦਿੱਲੀ – ਭਾਰਤੀ ਸਾਹਿਤ ਅਕਾਦਮੀ ਨੇ ਸੰਨ 2020 ਲਈ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਪੰਜਾਬੀ ਸਾਹਿਤ ਲਈ ਇਹ ਸਨਮਾਨ ਗੁਰਦੇਵ ਸਿੰਘ ਰੁਪਾਣਾ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ ‘ਆਮ-ਖਾਸ’ ਲਈ ਦਿੱਤਾ ਗਿਆ ਹੈ। ਇਸ ਕਿਤਾਬ ਨੂੰ ਪਹਿਲਾਂ ‘ਢਾਹਾਂ ਪੁਰਸਕਾਰ’ ਵੀ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਸਿਆਸਤਦਾਨ-ਲੇਖਕ ਐੱਮ. ਵੀਰੱਪਾ ਮੋਇਲੀ, ਕਵਿੱਤਰੀ ਅਰੁੰਧਤੀ ਸੁਬਰਾਮਣੀਅਮ ਵੀ ਉਨ੍ਹਾਂ 20 ਲੇਖਕਾਂ ’ਚ ਸ਼ੁਮਾਰ ਹਨ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਸਨਮਾਨ ਨਾਲ ਨਿਵਾਜਿਆ ਜਾਵੇਗਾ। ਸੁਬਰਾਮਣੀਅਮ ਨੂੰ ਇਹ ਸਨਮਾਨ ਉਸ ਦੇ ਕਾਵਿ ਸੰਗ੍ਰਹਿ ‘ਵੈੱਨ੍ਹ ਗੌਡ ਇਜ਼ ਏ ਟਰੈਵਲਰ’ ਲਈ ਦਿੱਤਾ ਗਿਆ ਹੈ।
ਇਸਤੋਂ ਇਲਾਵਾ ਸਾਹਿਤ ਅਕਾਦਮੀ ਨੇ ਅੱਜ ਬਾਲ ਸਾਹਿਤ ਤੇ ਯੁਵਾ ਪੁਰਸਕਾਰ ਜੇਤੂਆਂ ਦਾ ਐਲਾਨ ਵੀ ਕੀਤਾ ਹੈ। ਸੰਨ 2020 ਲਈ ਇਹ ਸਨਮਾਨ 18 ਜਣਿਆਂ ਨੂੰ ਦਿੱਤਾ ਜਾਵੇਗਾ