ਚੰਡੀਗੜ੍ਹ : ਪਿਛਲੇ ਸਮੇਂ ਪੰਜਾਬ ਦੀ ਸੱਤਾ ਦਾ ਸੁੱਖ ਭੋਗ ਰਹੀ ਕਾਂਗਰਸ ਪਾਰਟੀ ਨਾਲ ਅਖੀਰਲੇ ਸਾਲ ਅੰਦਰ ਜੋ ਕੁਝ ਹੋਇਆ ਉਹ ਜੱਗ ਜਾਹਰ ਹੈ। ਇੱਥੇ ਹੀ ਬੱਸ ਨਹੀਂ ਲੋਕ ਸਭਾ ਚੋਣਾਂ ਦਰਮਿਆਨ ਵੀ ਕਾਂਗਰਸ ਪਾਰਟੀ ਪੂਰੇ ਦੇਸ਼ ਅੰਦਰ ਹਾਸ਼ੀਏ ‘ਤੇ ਪਹੁੰਚ ਗਈ ਹੈ। ਇਸੇ ਦਰਮਿਆਨ ਹੁਣ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਪੂਰੇ ਦੇਸ਼ ਅੰਦਰ ਭਾਰਤ ਜੋੜੋ ਯਾਤਰਾ ਕੱਢ ਰਹੇ ਹਨ। ਵੱਖ ਵੱਖ ਰਾਜਾਂ ‘ਚ ਹੁੰਦੇ ਹੋਏ ਇਹ ਭਾਰਤ ਜੋੜੋ ਯਾਤਰਾ ਹੁਣ ਪੰਜਾਬ ‘ਚ ਐਂਟਰ ਹੋਣ ਜਾ ਰਹੀ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ 11 ਤਾਰੀਖ ਨੂੰ ਸ਼ਾਮ ਸਮੇਂ ਇਹ ਯਾਤਰਾ ਪੰਜਾਬ ‘ਚ ਐਂਟਰ ਕਰੇਗੀ। ਇਸ ਤੋਂ ਬਾਅਦ ਰਾਹੁਲ ਗਾਂਧੀ ਸਮੇਤ ਸਮੂਹ ਕਾਂਗਰਸੀ ਆਗੂ 12 ਤਾਰੀਖ ਨੂੰ ਗੁ. ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਬਾਜਵਾ ਨੇ ਦੱਸਿਆ ਕਿ ਇਸ ਦੌਰਾਨ ਸਵੇਰ ਸਮੇਂ ਦਰਬਾਰ ਸਾਹਿਬ ਦੇ ਅੰਦਰ ਵੀ ਰਾਹੁਲ ਗਾਂਧੀ ਵੱਲੋਂ ਹਾਜ਼ਰੀ ਭਰੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਯਾਤਰਾ ਇੱਥੋਂ ਅਰੰਭ ਹੋਵੇਗੀ ਅਤੇ ਗੋਬਿੰਦਗੜ੍ਹ ਵੱਲ ਰਵਾਨਾ ਹੋਵੇਗੀ। ਜਿੱਥੇ ਵੱਡੇ ਕਾਰੋਬਾਰੀ ਆਪਣੀਆਂ ਮੁਸ਼ਕਿਲਾਂ ਬਾਬਤ ਉਨ੍ਹਾਂ ਨੂੰ ਜਾਣੂ ਕਰਵਾ ਸਕਦੇ ਹਨ,।ਅ ਬਾਜਵਾ ਅਨੁਸਾਰ ਇਸ ਤਰ੍ਹਾਂ ਪੜ੍ਹਾਅ ਦਰ ਪੜ੍ਹਾਅ ਹੁੰਦੀ ਹੋਈ ਇਹ ਯਾਤਰਾ 30 ਜਨਵਰੀ ਨੂੰ ਸ੍ਰੀਨਗਰ ਵਿਖੇ ਪਹੁੰਚ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਇਸ ਦੀ ਸੰਪੂਰਨਤਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ 3750 ਕਿਲੋ ਮੀਟਰ ਦਾ ਸਾਰਾ ਸਫਰ 7 ਸਤੰਬਰ ਤੋਂ ਲੈ ਕੇ ਸ੍ਰੀ ਨਗਰ ਤੱਕ ਇਸ ਯਾਤਰਾ ਵੱਲੋਂ ਤੈਅ ਕੀਤਾ ਜਾਵੇਗਾ।