ਨਿਊਯਾਰਕ (ਗਿੱਲ ਪ੍ਰਦੀਪ ): ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਸੇਵਕ ਭਾਈ ਲਾਲੋ ਜੀ ਹੋਏ ਹਨ।ਜੋ ਕੇ ਬਹੁਤ ਹੀ ਸਬਰ ਸੰਤੋਖ ਵਾਲੇ ਅਤੇ ਸਾਦਾ ਜੀਵਨ ਬਤੀਤ ਕਰਨ ਵਾਲੇ ਸਨ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਲਾਲੋ ਸਿੱਖ ਸੇਵਾ ਮਿਸ਼ਨ ਆਫ ਅਮਰੀਕਾ ਵਲੋਂ ਗੁਰੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਧਨ-ਧਨ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਸੇਵਕ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜੀਆ ਸਿੱਖ ਸੁਸਾਇਟੀ ਆਫ ਅਮਰੀਕਾ, ਨਿਊਯਾਰਕ ਵਿਖੇ 3 ਅਕਤੂਬਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਵਡੀ ਗਿਣਤੀ ‘ਚ ਸੰਗਤਾਂ ਗੁਰੂਘਰ ਵਿਖੇ ਨਤਮਸਤਕ ਹੋਈਆਂ। ਕੋਮ ਦੇ ਪ੍ਰਸਿਧ ਕਥਾ ਵਾਚਕ ਅਤੇ ਕੀਰਤਨੀ ਜਥੇਆਂ ਨੇ ਗੁਰੂਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਗੁਰੁ ਚਰਨਾਂ ਨਾਲ ਜੋੜਿਆ। ਇਸ ਦੌਰਾਨ ਗੁਰੁ ਦਾ ਲੰਗਰ ਵੀ ਅਤੁਟ ਵਰਤਾਇਆ ਗਿਆ।
ਇਸ ਸਮਾਗਮ ਦੌਰਾਨ ਅਵਤਾਰ ਸਿੰਘ ਬਮਰਾਹ,ਜਤਿੰਦਰ ਸਿੰਘ ਖਟੜਾ ਨੇ ਸਭ ਸੰਗਤ ਅਤੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਦਾ ਧਨਵਾਦ ਕੀਤਾ ਅਤੇ ਨਾਲ ਹੀ ਸਭ ਨੂੰ ਵਧਾਈਆਂ ਦਿਤੀਆਂ।ਇਸ ਤੋਂ ਇਲਾਵਾ ਓਂਕਾਰ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰਾ ਦੀ ਸਾਂਝ ਪਾਈ।
ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜੀਆ ਸਿੱਖ ਸੁਸਾਇਟੀ ਆਫ ਅਮਰੀਕਾ, ਨਿਊਯਾਰਕ ਦੀ ਕਮੇਟੀ ਵਧਾਈ ਦੀ ਪਾਤਰ ਹੈ ਜੋ ਸਮੇਂ ਸਮੇਂ ‘ਤੇ ਅਜਿਹੇ ਸਮਾਗਮ ਕਰਵਾਉਂਦੀ ਰਹਿੰਦੀ ਹੈ।ਜਿਸਦੇ ਨਾਲ ਸਾਰੀ ਸੰਗਤ ਆਪਣੇ ਬਚਿਆਂ ਸਮੇਤ ਗੁਰੂਘਰ ਵਿਖੇ ਪਹੁੰਚਦੀ ਹੈ।ਨੌਜਵਾਨ ਅਤੇ ਬੱਚੇ ਸਿੱਖ ਇਤਿਹਾਸ ਤੋਂ ਜਾਣੌ ਹੁੰਦੇ ਹਨ ਅਤੇ ਗੁਰਬਾਣੀ ਦੇ ਲੜ ਲਗਦੇ ਹਨ।