ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਤਿੰਨ ਜ਼ਿਲ੍ਹਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਇੱਕ ਐੱਸ.ਐੱਚ.ਓ. ਸਣੇ 8 ਏ.ਐੱਸ.ਆਈ. ਸ਼ਾਮਲ ਹਨ। ਇਹ ਸਾਰੇ ਅਧਿਕਾਰੀ ਲੁਧਿਆਣਾ ਰੇਂਜ ਦੇ ਜ਼ਿਲ੍ਹਿਆਂ ਵਿੱਚੋਂ ਹਨ।
ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਢਾਕਾ ਦੇ ਇੰਸਪੈਕਟਰ ਪ੍ਰੇਮ ਸਿੰਘ ਸਣੇ ਥਾਣਾ ਜੋਧਾਂ ਦੇ ASI ਗੁਰਮੀਤ ਸਿੰਘ, ਪੁਲਿਸ ਲਾਈਨ ਲੁਧਿਆਣਾ (ਆਰ) ਦੇ ASI ਗੁਰਮੀਤ ਸਿੰਘ, ਖੰਨਾ ਸ਼ਹਿਰ ਦੀ ਚੌਂਕੀ ਨੰ. 2 ਦੇ ASI ਮੇਜਰ ਸਿੰਘ, ਖੰਨਾ ਚੌਂਕੀ ਦੇ ASI ਬਲਜੀਤ ਸਿੰਘ, ਖੰਨਾ ਸ਼ਹਿਰ 2 ਦੇ ASI ਸੋਹਣ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਦਰ ਬੰਗਾ ਪੁਲਿਸ ਚੌਂਕੀ ਦੇ ASI ਸੁਖਪਾਲ ਸਿੰਘ, ਚੌਂਕੀ ਰਾਹੋਂ ਦੇ ASI ਜਸਵਿੰਰ ਪਾਲ, ਬਲਾਚੌਰ ਸ਼ਹਿਰ ਦੇ ਪੁਲਿਸ ਥਾਣੇ ਦੇ ASI ਪੁਸ਼ਪਿੰਦਰ ਕੁਮਾਰ ਨੂੰ ਸਸਪੈਂਡ ਕੀਤਾ ਗਿਆ ਹੈ।
ਇਹ ਸੂਚਨਾ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਮੇਜਰ ਸਿੰਘ ਨੇ ਕੁੱਟਮਾਰ ਦੇ ਮਾਮਲੇ ਵਿੱਚ ਗਲਤ ਜਾਂਚ ਕਰਵਾਈ ਅਤੇ ਅਧਿਕਾਰੀਆਂ ਨੂੰ ਦੱਸੇ ਬਿਨਾਂ ਕੇਸ ਰੱਦ ਕਰ ਦਿੱਤਾ। ਜਦੋਂ ਬਲਜੀਤ ਸਿੰਘ ਅਤੇ ਸੋਹਣ ਸਿੰਘ ਨੇ ਵੱਖ-ਵੱਖ ਕੇਸਾਂ ਵਿੱਚ ਚਲਾਨ ਪੇਸ਼ ਕਰਨ ਵਿੱਚ ਦੇਰੀ ਕਰਕੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਨ੍ਹਾਂ ਨੇ ਤਿੰਨਾਂ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ।