ਸਫ਼ਰ-ਏ-ਸ਼ਹਾਦਤ ਦੀ ਸ਼ੁਰੂਆਤ

Global Team
2 Min Read

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਸਫ਼ਰ-ਏ-ਸ਼ਹਾਦਤ ਕੱਲ੍ਹ ਦੇਰ ਰਾਤ ਤੋਂ ਸ਼ੁਰੂ ਹੋ ਗਿਆ ਹੈ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪਿੰਦਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਸ਼ਬਦ ਗਾਇਨ ਰਾਹੀਂ ਕੀਤੀ ਗਈ। ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਦੱਸਿਆ ਕਿ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਮਗਰੋਂ ਭਲਕੇ ਸਵੇਰੇ 6 ਵਜੇ ਤਿੰਨ ਪੈਦਲ ਤੇ ਘੋੜ ਸਵਾਰ ਮਾਰਚ ਰਵਾਨਾ ਹੋਇਆ।

ਇਹ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਾਜਰੀ ਗੁੱਜਰਾਂ ਰਾਹੀਂ ਕੋਟ ਬਾਲਾ ਪਿੰਡ ਤੱਕ ਇਕੱਠੇ ਗਏ। ਇਸ ਤੋਂ ਬਾਅਦ ਕੋਟ ਬਾਲਾ ਪਿੰਡ ਪੁੱਜ ਕੇ ਵੱਡੇ ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਘੋੜ ਸਵਾਰ ਮਾਰਚ ਸਿਰਸਾ ਨਦੀ ਪਾਰ ਕਰਨ ਉਪਰੰਤ ਥਰਮਲ ਪਲਾਂਟ ਤੋਂ ਹੁੰਦਾ ਹੋਇਆ ਭਾਖੜਾ ਨਹਿਰ ਦੀ ਪਟੜੀ ਰਾਹੀਂ ਮਲਿਕਪੁਰ ਅਤੇ ਕੋਟਲਾ ਨਿਹੰਗ ਪੁੱਜੇਗਾ, ਜਿਸ ਉਤੋਂ ਬਾਅਦ ਗੰਧੋਂ, ਰਾਜੇਮਾਜਰਾ, ਬ੍ਰਾਹਮਣਮਾਜਰਾ, ਬੂਰ ਮਾਜਰਾ, ਦੁੱਗਰੀ, ਕੋਟਲੀ, ਡਹਿਰ, ਮੁੰਡੀਆਂ, ਸੱਲੋਮਾਜਰਾ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਪੁੱਜੇਗਾ।

ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਪੈਦਲ ਮਾਰਚ, ਜਿਸ ਵਿੱਚ ਸਿਰਫ਼ ਬੀਬੀਆਂ ਹੀ ਸ਼ਾਮਲ ਹੋਣਗੀਆਂ, ਕੋਟ ਬਾਲਾ ਤੋਂ ਸਿਰਸਾ ਨਦੀ ਪਾਰ ਕਰਕੇ ਥਰਮਲ ਪਲਾਂਟ ਦੀ ਮਾਈਕਰੋ ਹਾਈਡਲ ਨਹਿਰ ਦੇ ਨਾਲ-ਨਾਲ ਜਾ ਕੇ ਰਣਜੀਤਪੁਰਾ ਦਾ ਪੁਲ ਪਾਰ ਕਰਨ ਉਪਰੰਤ ਦਬੁਰਜੀ, ਗੁੰਨੋਮਾਜਰਾ, ਲੌਦੀਮਾਜਰਾ, ਆਲਮਪੁਰ ਕਟਲੀ ਹੁੰਦਾ ਹੋਇਆ ਰੂਪਨਗਰ ਪੁੱਜੇਗਾ।

ਤੀਜਾ ਮਾਰਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੱਢਿਆ ਜਾਣ ਹੈ ਜੋ ਪਹਿਲਾਂ ਦੀ ਤਰ੍ਹਾਂ ਹੀ ਕੋਟ ਬਾਲਾ ਤੋਂ ਆਸ ਪੁਰ ਪਿੰਡ ਰਾਹੀਂ ਹੁੰਦਾ ਹੋਇਆ ਸਿਰਸਾ ਨਦੀ ਪਾਰ ਕਰਕੇ ਰਣਜੀਤਪੁਰਾ ਫੰਦਾ ਤੇ ਫਿਰ ਕੁੱਮਾਂ ਮਾਸ਼ਕੀ ਪੁੱਜ ਕੇ ਸਮਾਪਤ ਹੋਵੇਗਾ। ਸਫ਼ਰ-ਏ ਸ਼ਹਾਦਤ ਮਾਰਗ ਲਈ ਉਹੀ ਪੁਰਾਣੇ ਤੇ ਉਬੜ-ਖਾਬੜ ਰਸਤਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਰਸਤਿਆਂ ਰਾਹੀ ਗੁਰੂ ਜੀ ਗਏ ਸਨ।

 

Share This Article
Leave a Comment