ਅਮਰੀਕਾ: ਰਾਸ਼ਟਰਪਤੀ ਡੋਨਲਡ ਟਰੰਪ ਨੇ ਸੱਤਾ ਛੱਡਣ ਤੋਂ ਪਹਿਲਾਂ ਸਾਲ 2016 ਦੀਆਂ ਚੋਣਾਂ ‘ਚ ਰੂਸੀ ਦਖਲਅੰਦਾਜ਼ੀ ਨਾਲ ਜੁੜੇ ਰਾਬਰਟ ਮੁਲਰ ਦੀ ਜਾਂਚ ‘ਚ ਦੋਸ਼ੀ ਠਹਿਰਾਏ ਗਏ ਸਾਬਕਾ ਸਹਿਯੋਗੀ ‘ਤੇ ਆਪਣੇ ਜਵਾਈ ਦੇ ਪਿਤਾ ਸਣੇ 29 ਵਿਅਕਤੀਆਂ ਨੂੰ ਮੁਆਫੀ ਦੇ ਦਿੱਤੀ ਹੈ। ਜਿਸ ਕਾਰਨ ਡੋਨਲਡ ਟਰੰਪ ਨੂੰ ਦਿਆਲੂ ਕਿਹਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਟਰੰਪ ਨੇ ਬੀਤੇ ਬੁੱਧਵਾਰ ਜਿਨ੍ਹਾਂ ਲੋਕਾਂ ਨੂੰ ਮੁਆਫ ਕੀਤਾ ਹੈ, ਉਨ੍ਹਾਂ ਚੋਂ ਰੋਜਰ ਸਟੋਨ ਤੇ ਪੌਲ ਮੈਨਾਫੋਰਟ ਪ੍ਰਮੁੱਖ ਹਨ। ਪੌਲ ਨੂੰ ਰੂਸੀ ਦਖਲਅੰਦਾਜ਼ੀ ਸਬੰਧੀ ਵਿਸ਼ੇਸ਼ ਕੌਂਸਲਰ ਰਾਬਰਟ ਮੁਲਰ ਵੱਲੋਂ ਕੀਤੀ ਜਾਂਚ ਤੋਂ ਬਾਅਦ ਸਜਾ ਸੁਣਾਈ ਗਈ ਸੀ ‘ਤੇ ਪੌਲ ਪਹਿਲਾਂ ਹੀ ਦੋ ਸਾਲ ਕੈਦ ਦੀ ਸਜਾ ਕੱਟ ਚੁੱਕਿਆ ਹੈ। ਰਾਸ਼ਟਰਪਤੀ ਟਰੰਪ ਨੇ ਵੀ ਰੋਜਰ ਸਟੋਨ ਨੂੰ ਬਿਨਾਂ ਕਿਸੇ ਸ਼ਰਤ ਮੁਆਫ ਕਰ ਦਿੱਤਾ ਹੈ। ਰੋਜਰ 68 ਸਾਲਾਂ ਦਾ ਹੈ ਤੇ ਰੋਜਰ ਨੂੰ ਸਿਹਤ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਹਨ।
ਦੱਸ ਦਈਏ ਵ੍ਹਾਈਟ ਹਾਊਸ ਦੇ ਬਿਆਨ ‘ਚ ਕਿਹਾ ਕਿ ਚਾਰਲਸ ਕੁਸ਼ਨਰ 2006 ‘ਚ ਆਪਣੀ ਸਜਾ ਪੂਰੀ ਕਰਨ ਤੋਂ ਬਾਅਦ ਪਰਉਪਕਾਰੀ ਸੰਸਥਾਵਾਂ ਲਈ ਕੰਮ ਕਰ ਰਹੇ ਹਨ। ਚਾਰਲਸ ਦੇ ਇਹ ਕੰਮ ਉਸ ਦੇ ਦੋਸ਼ਾਂ ਨਾਲੋਂ ਬਹੁਤ ਵੱਡੇ ‘ਤੇ ਚੰਗੇ ਹਨ। ਜ਼ਿਕਰਯੋਗ ਹੈ ਕਿ ਚਾਰਲਸ ਨੂੰ ਜਾਅਲੀ ਰਿਟਰਨ ਤਿਆਰ ਕਰਨ, ਇੱਕ ਗਵਾਹ ਨੂੰ ਧਮਕੀ ਦੇਣ ਦੇ ਦੋਸ਼ ‘ਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਇਸ ਤੋਂ ਇਲਾਵਾ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲਾਈਨ ਨੂੰ ਵੀ ਮੁਆਫ ਕਰ ਦਿੱਤਾ ਹੈ।