ਚੰਡੀਗੜ੍ਹ/ਡੇਰਾਬੱਸੀ : ਦੇਸ਼ ਦੀ ਸਭ ਤੋਂ ਬਜ਼ੁਰਗ ਮਹਿਲਾ ਅਥਲੀਟ ਬੇਬੇ ਮਾਨ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਡੇਰਾਬੱਸੀ ਦੇ ਇੱਕ ਨਿੱਜੀ ਆਯੁਰਵੈਦਿਕ ਹਸਪਤਾਲ ਵਿਚ ਆਪਣੇ ਆਖਰੀ ਸਾਂਹ ਲਏ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
105 ਸਾਲਾ ਬੇਬੇ ਮਾਨ ਕੌਰ ਨੂੰ ਕਰੀਬ ਦੋ ਹਫ਼ਤੇ ਪਹਿਲਾਂ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ।
ਮਾਨ ਕੌਰ ਇੱਕ ਭਾਰਤੀ ਟਰੈਕ ਐਂਡ ਫੀਲਡ ਅਥਲੀਟ ਸਨ। ਬੇਬੇ ਮਾਨ ਕੌਰ ਨੇ ਵੱਖ-ਵੱਖ ਅੰਤਰਰਾਸ਼ਟਰੀ ਐਥਲੈਟਿਕਸ ਈਵੈਂਟ ਵਿੱਚ ਭਾਗ ਲਿਆ ਅਤੇ ਕਈ ਵਿਸ਼ਵ ਰਿਕਾਰਡ ਕਾਇਮ ਕਰਦਿਆਂ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ।
ਕਰੀਬ ਦੋ ਸਾਲ ਪਹਿਲਾਂ 103 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਦੇਸ਼ ਲਈ ਦਿੱਤੀਆਂ ਵੱਡਮੁਲੀਆਂ ਸੇਵਾਵਾਂ ਲਈ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਾਰੀ ਸ਼ਕਤੀ ਪੁਰਸਕਾਰ ਦਿੱਤਾ ਗਿਆ ਸੀ।
ਸਾਡੀ ਪੂਰੀ ਟੀਮ ਵੱਲੋਂ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ।