ਮੈਕਸੀਕੋ ਸਿਟੀ: ਮੈਕਸੀਕੋ ਦੇ ਜੈਲਿਸਕੋ ਰਾਜ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੰਗਲਵਾਰ ਨੂੰ, 23 ਸਾਲਾ ਪ੍ਰਸਿੱਧ ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਮਾਡਲ ਵਲੇਰੀਆ ਮਾਰਕੇਜ਼ ਨੂੰ ਇੱਕ ਟਿੱਕਟੌਕ ਲਾਈਵਸਟ੍ਰੀਮ ਦੌਰਾਨ ਇੱਕ ਬਿਊਟੀ ਸੈਲੂਨ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਗੁਆਡਲਹਾਰਾ ਦੇ ਬਾਹਰਵਾਰ ਜੈਲਿਸਕੋ ਦੇ ਜ਼ਾਪੋਪਨ ਸ਼ਹਿਰ ਵਿੱਚ ਵਾਪਰੀ ਹੈ। ਜੈਲਿਸਕੋ ਰਾਜ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਵਲੇਰੀਆ ਆਪਣੀ ਲਾਈਵਸਟ੍ਰੀਮ ਦੌਰਾਨ ਡਿਲੀਵਰੀ ਬੁਆਏ ਨਾਲ ਗੱਲ ਕਰ ਰਹੀ ਸੀ, ਜਦੋਂ ਅਚਾਨਕ ਉਸਨੂੰ ਗੋਲੀ ਮਾਰ ਦਿੱਤੀ ਗਈ। ਹਮਲਾਵਰ ਨੇ ਉਸਦੀ ਛਾਤੀ ਅਤੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਭਿਆਨਕ ਘਟਨਾ ਨੇ ਇੱਕ ਵਾਰ ਫਿਰ ਮੈਕਸੀਕੋ ਵਿੱਚ ਹਿੰਸਾ ਅਤੇ ਅਸੁਰੱਖਿਆ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਹੈ ਕਿ ਇਸ ਕਤਲ ਤੋਂ ਕੁਝ ਘੰਟਿਆਂ ਬਾਅਦ ਹੀ, ਉਸੇ ਇਲਾਕੇ ਵਿੱਚ ਇੱਕ ਹੋਰ ਹਾਈ-ਪ੍ਰੋਫਾਈਲ ਕਤਲ ਹੋਇਆ।ਮੈਕਸੀਕੋ ਦੀ ਪੀਆਰਆਈ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਲੁਈਸ ਅਰਮਾਂਡੋ ਕੋਰਡੋਵਾ ਡਿਆਜ਼ ਦੀ ਇੱਕ ਕੈਫੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਦੋਵਾਂ ਘਟਨਾਵਾਂ ਨਾਲ ਜ਼ਾਪੋਪਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ ਹੈ।
Mexican influencer Valeria Márquez was shot 3 times live. A delivery man arrived, asked her name, and executed her. She was 23 years old. pic.twitter.com/ED0IBG8gdy
— Gore Cine (@GoreCine) May 14, 2025
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।