ਭੋਜਨ ਨੂੰ ਜਲਦਬਾਜ਼ੀ ‘ਚ ਖਾਣ ਵਾਲੇ ਹੋ ਜਾਣ ਸਾਵਧਾਨ ਨਹੀਂ ਤਾਂ ਇਨ੍ਹਾਂ ਬਿਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ

TeamGlobalPunjab
3 Min Read

ਨਿਊਜ਼ ਡੈਸਕ : ਅਜਿਹੇ ਬਹੁਤ ਸਾਰੇ ਲੋਕ ਹੋਣਗੇ ਜੋ ਆਪਣਾ ਭੋਜਨ ਜਲਦੀ ਜਲਦੀ ਭਾਵ ਜਲਦਬਾਜ਼ੀ ‘ਚ ਕਰਦੇ ਹਨ। ਆਮ ਤੌਰ ‘ਤੇ ਅਜਿਹੇ ਲੋਕਾਂ ਦਾ ਭਾਰ ਬਹੁਤ ਤੇਜ਼ੀ ਨਾਲ ਵੱਧਦਾ ਹੈ। ਇਸ ਤੋਂ ਇਲਾਵਾ ਅਜਿਹੇ ਲੋਕ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਆਓ ਜਾਣਦੇ ਹਾਂ ਕਿ ਇਸ ਤਰ੍ਹਾਂ ਭੋਜਨ ਖਾਣ ਨਾਲ ਸਾਡੀ ਸਿਹਤ ‘ਤੇ ਕੀ ਅਸਰ ਪੈਂਦਾ ਹੈ…

ਖਾਣਾ ਖਾਣ ਦੀ ਰਫਤਾਰ ਅਤੇ ਇਸਦੇ ਪ੍ਰਭਾਵ ਨੂੰ ਲੈ ਕੇ ਬਰਮਿੰਘਮ ਯੂਨੀਵਰਸਿਟੀ ਵਿਚ ਹੋਈ ਖੋਜ ਦੇ ਨਤੀਜਿਆਂ ਨੂੰ ਵੇਖਣ ਤੋਂ ਬਾਅਦ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ ਜਲਦੀ ਜਲਦੀ ਭਾਵ ਜਲਦਬਾਜ਼ੀ ‘ਚ ਖਾਣਾ ਖਾਂਦੇ ਹਨ ਉਨ੍ਹਾਂ ਨੂੰ 2 ਘੰਟਿਆਂ ਬਾਅਦ ਫਿਰ ਤੋਂ ਕੁਝ ਖਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਜਦੋਂ ਕਿ ਇਸ ਦੇ ਉਲਟ ਜੋ ਲੋਕ ਹੌਲੀ-ਹੌਲੀ ਅਤੇ ਪੂਰੀ ਤਰ੍ਹਾਂ ਚਬਾ ਕੇ ਖਾਣਾ ਖਾਂਦੇ ਹਨ ਉਨ੍ਹਾਂ ਨੂੰ 3 ਤੋਂ 4 ਘੰਟਿਆਂ ਤੱਕ ਕੁਝ ਹੋਰ ਖਾਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਇਸ ਲਈ ਹੌਲੀ-ਹੌਲੀ ਭੋਜਨ ਖਾਣ ਨਾਲ ਸਰੀਰ ‘ਚ ਬੇਲੋੜੀ ਕੈਲੋਰੀ ਜਮਾ ਨਹੀਂ ਹੁੰਦੀ ਅਤੇ ਮੋਟਾਪਾ ਨਹੀਂ ਵੱਧਦਾ।

ਹੌਲੀ-ਹੌਲੀ ਭੋਜਨ ਖਾਣ ਦਾ ਸਰੀਰ ‘ਤੇ ਅਸਰ

ਜਦੋਂ ਅਸੀਂ ਹੌਲੀ-ਹੌਲੀ ਅਤੇ ਚਬਾ ਕੇ ਭੋਜਨ ਖਾਂਦੇ ਹਾਂ ਤਾਂ ਸਾਡੀਆਂ ਅੰਤੜੀਆਂ ਨੂੰ ਇਸ ਭੋਜਨ ਨੂੰ ਹਜ਼ਮ ਕਰਨ ‘ਚ ਅਸਾਨੀ ਹੁੰਦੀ ਹੈ। ਹੌਲੀ-ਹੌਲੀ ਭੋਜਨ ਖਾਣ ਵੇਲੇ ਸਾਡੀ ਪਾਚਨ ਪ੍ਰਣਾਲੀ ਅਤੇ ਦਿਮਾਗ ਦੇ ਹਾਰਮੋਨਜ਼ ਵਿਚਕਾਰ ਸਹੀ ਤਾਲਮੇਲ ਬਣਿਆ ਰਹਿੰਦਾ ਹੈ ਅਤੇ ਸਾਡਾ ਦਿਮਾਗ ਸਾਨੂੰ ਇਹ ਸੰਕੇਤ ਦਿੰਦਾ ਹੈ ਕਿ ਸਾਨੂੰ ਕਿੰਨਾ ਭੋਜਨ ਖਾਣਾ, ਕਿੰਨੀ ਮਾਤਰਾ ‘ਚ ਖਾਣਾ ਹੈ।

- Advertisement -

ਪਰ ਜਲਦਬਾਜ਼ੀ ਵਿਚ ਖਾਣਾ ਖਾਣ ਵੇਲੇ ਪਾਚਨ ਪ੍ਰਣਾਲੀ ਅਤੇ ਦਿਮਾਗ ਦੇ ਹਾਰਮੋਨਜ਼ ਵਿਚਕਾਰ ਸਹੀ ਤਾਲਮੇਲ ਨਹੀਂ ਬਣ ਪਾਉਂਦਾ। ਜਦੋਂ ਇਸ ਤਰ੍ਹਾਂ ਨਾਲ ਭੋਜਨ ਕਰਨਾ ਸਾਡੀ ਆਦਤ ਬਣ ਜਾਂਦੀ ਹੈ ਤਾਂ ਸਾਡੇ ਸਰੀਰ ਨੂੰ ਕਈ ਕਿਸਮਾਂ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚ ਪਾਚਨ ਤੋਂ ਲੈ ਕੇ ਮੋਟਾਪੇ ਤੱਕ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸ਼ਾਮਲ ਹਨ।

ਜਦੋਂ ਅਸੀਂ ਹੌਲੀ ਹੌਲੀ ਭੋਜਨ ਖਾਂਦੇ ਹਾਂ ਤਾਂ ਉਸ ਸਮੇਂ ਅਸੀ ਸਹੀ ਮਾਤਰਾ ਵਿਚ ਅਤੇ ਲੋੜ ਅਨੁਸਾਰ ਭੋਜਨ ਖਾਂਦੇ ਹਾਂ। ਨਾਲ ਹੀ ਸਰੀਰ ਦੇ ਹਾਰਮੋਨਜ਼ ਦਿਮਾਗ ਨੂੰ ਅਲਾਰਮ ਕਰਦੇ ਹਨ। ਇਸ ਦਾ ਕਾਰਨ ਹੁੰਦਾ ਹੈ ਕਿ ਸਰੀਰ ‘ਚ ਇਨਸੁਲਿਨ ਦਾ ਪੱਧਰ ਪ੍ਰਭਾਵਿਤ ਹੁੰਦਾ ਹੈ। ਜੇਕਰ ਇਨਸੁਲਿਨ ਸਰੀਰ ‘ਚੋਂ ਘੱਟ ਹੋਣ ਲੱਗਦੀ ਹੈ ਤਾਂ ਇਸ ਸਥਿਤੀ ‘ਚ ਡਾਇਬਟੀਜ਼ ਟਾਈਪ -2 ਦਾ ਖ਼ਤਰਾ ਵੱਧ ਜਾਂਦਾ ਹੈ।

ਕਹਿਣ ਦਾ ਭਾਵ ਹੈ ਕਿ ਜਲਦਬਾਜ਼ੀ ‘ਚ ਖਾਣਾ ਖਾਣ ਦੀ ਆਦਤ ਸਾਡਾ ਮੋਟਾਪਾ ਵਧਾ ਸਕਦੀ ਹੈ ਅਤੇ ਹੋਰ ਵੀ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਜਲਦਬਾਜ਼ੀ ‘ਚ ਖਾਣਾ ਖਾਣ ਨਾਲਸਰੀਰ ਦਾ ਮੋਟਾਪਾ ਵੱਧਦਾ ਹੈ ਅਤੇ ਨਾਲ ਹੀ ਅਸੀਂ ਡਾਇਬਟੀਜ਼ ਦੀ ਬਿਮਾਰੀ ਦਾ ਵੀ ਸ਼ਿਕਾਰ ਹੋ ਸਕਦੇ ਹਾਂ। ਇਸ ਦੇ ਨਾਲ ਹੀ ਪਾਚਨ ਸਬੰਧੀ ਵੀ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇਹ ਸਭ ਜਲਦੀ ਜਲਦੀ ਭੋਜਨ ਖਾਣ ਦੇ ਸਿੱਧੇ ਪ੍ਰਭਾਵ ਹਨ। ਜੇਕਰ ਇਨ੍ਹਾਂ ‘ਚੋਂ ਕੋਈ ਸਮੱਸਿਆਵਾਂ ਸਾਨੂੰ ਪੇਸ਼ ਆਉਂਦੀ ਹੈ ਤਾਂ ਇਸ ਦੇ ਪ੍ਰਭਾਵ ਹੋਰ ਵੀ ਖਤਰਨਾਕ ਹੋ ਸਕਦੇ ਹਨ ਭਾਵ ਸਾਨੂੰ ਕਈ ਹੋਰ ਬਿਮਾਰੀਆਂ ਘੇਰ ਲੈਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਆਪਣੀ ਸੰਤੁਲਿਤ ਖੁਰਾਕ ਨੂੰ ਲੋੜ ਅਨੁਸਾਰ ਅਤੇ ਸਿਹਤਮੰਦ ਢੰਗ ਨਾਲ ਖਾਈਏ।

Share this Article
Leave a comment