ਬਠਿੰਡਾ ‘ਚ ਕੋਚਿੰਗ ਸੈਂਟਰ ਮਾਲਕਾਂ ਨੇ ਇਕ ਸੈਨਾ ਦੇ ਹੱਕ ‘ਚ ਲਾਇਆ ਧਰਨਾ

TeamGlobalPunjab
1 Min Read

ਬਠਿੰਡਾ: ਪੰਜਾਬ ਬੰਦ ਨੂੰ ਹਰ ਸੰਸਥਾ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਬਠਿੰਡਾ ਵਿਖੇ ਆਈਲੈਟਸ ਸੈਂਟਰ ਅਤੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕਾਂ ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਨ੍ਹਾਂ ਸੈਂਟਰਾਂ ਦੇ ਮਾਲਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਉੱਤਰਦੇ ਹੋਏ ਅੱਜ ਆਪਣੇ ਸੈਂਟਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ।

ਕੋਚਿੰਗ ਸੈਂਟਰ ਬੰਦ ਕਰਨ ਤੋਂ ਬਾਅਦ ਸੈਂਟਰ ਦੇ ਮਾਲਕ ਇੱਕ ਮਾਰਚ ਕਰਦੇ ਹੋਏ ਕਿਸਾਨਾਂ ਦੇ ਧਰਨੇ ਵਿੱਚ ਪੁੱਜੇ। ਜਿੱਥੇ ਸੈਂਕੜੇ ਹੀ ਮਾਲਕਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਬਿੱਲ ਪਾਸ ਕੀਤੇ ਉਸ ਦਾ ਅਸੀਂ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਹੱਕ ਵਿਚ ਉੱਤਰੇ ਹਾਂ। ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਖੇਤੀ ਕਰਦੇ ਹਾਂ ਅਤੇ ਹਿਟਲਰ ਵਾਲਾ ਰਾਜ ਜੋ ਕੇਂਦਰ ਦੀ ਮੋਦੀ ਸਰਕਾਰ ਆਏ ਦਿਨ ਚਲਾ ਰਹੀ ਹੈ, ਉਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹਾਂ

Share this Article
Leave a comment