ਫੇਸਬੁੱਕ ’ਤੇ ਲਾਈਵ ਹੋ ਕੇ ਲੜਕੀ ਨੇ ਖਾਧਾ ਜ਼ਹਿਰ, ਸੈਂਕੜੇ ਲੋਕਾਂ ਨੇ ਦੇਖੀ ਵੀਡੀਓ

TeamGlobalPunjab
3 Min Read

ਬਟਾਲਾ: ਬਟਾਲਾ ਦੀ ਇੱਕ ਨੌਜਵਾਨ ਲੜਕੀ ਨੇ ਵੀਰਵਾਰ ਦੁਪਹਿਰ ਲਗਭਗ ਢਾਈ ਵਜੇ ਫੇਸਬੁੱਕ ‘ਤੇ ਲਾਈਵ ਹੋ ਕੇ ਦੋਸ਼ ਲਗਾਇਆ ਕਿ ਉਸ ਦੇ ਮੰਗੇਤਰ ਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਵਿਆਹ ਤੋਂ ਇਨਕਾਰ ਕਰ ਦਿੱਤਾ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਆਪਣੀ ਸਾਰੀ ਦੁੱਖ ਭਰੀ ਕਹਾਣੀ ਦੱਸਣ ਤੋਂ ਬਾਅਦ ਲੜਕੀ ਆਫ ਲਾਈਨ ਹੋ ਗਈ ਤੇ ਉਸਨੇ ਜ਼ਹਿਰ ਖਾ ਲਿਆ।

ਮਿਲੀ ਜਾਣਕਾਰੀ ਮੁਤਾਬਕ ਲੜਕੀ ਦੀ ਵੀਡੀਓ ਨੂੰ 15 ਹਜ਼ਾਰ ਲੋਕਾਂ ਨੇ ਵੇਖਿਆ ਤੇ ਲੋਕਾਂ ਨੇ 500 ਦੇ ਲਗਭਗ ਕਮੈਂਟ ਕਰ ਕੇ ਲੜਕੀ ਨੂੰ ਕੋਈ ਗਲਤ ਕਦਮ ਨਾਂ ਚੁੱਕਣ ਦੀ ਸਲਾਹ ਦਿੱਤੀ। ਲੜਕੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਸਿਵਲ ਹਸਪਤਾਲ ਬਟਾਲਾ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।

ਲਗਭਗ ਇੱਕ ਹਫਤਾ ਪਹਿਲਾਂ ਵੀ ਇਸ ਲੜਕੀ ਨੇ ਆਪਣੇ ਮੰਗੇਤਰ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਦੁਖੀ ਹੋ ਕੇ ਥਾਣਾ ਤਰਨਤਾਰਨ ਵਿੱਚ ਵੀ ਜ਼ਹਿਰੀਲੀ ਦਵਾਈ ਖਾਈ ਸੀ। ਥਾਣਾ ਸਿਵਲ ਲਾਈਨ ਦੇ ਐੱਸਐੱਚਓ ਮੁਖਤਿਆਰ ਸਿੰਘ ਨੇ ਕਿਹਾ, ਲੜਕੀ ਨੇ ਜ਼ਹਿਰ ਖਾਧਾ ਹੈ ਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ।

ਲੜਕੀ ਨੇ ਜ਼ਹਿਰ ਖਾਣ ਤੋਂ ਪਹਿਲਾਂ ਫੇਸਬੁੱਕ ਤੇ ਪੋਸਟ ਪਾਈ ਤੇ ਦੋਸ਼ ਲਗਾਇਆ ਕਿ ਮੇਰੀ ਮੌਤ ਲਈ ਅਮਨਦੀਪ, ਸੁਖਦੇਵ ਸਿੰਘ, ਬਿੱਲੂ, ਗੁਰਨਾਮ ਸਿੰਘ, ਭੂਪਿੰਦਰ ਕੌਰ ਤੇ ਸੋਨੀਆ ਜ਼ਿੰਮੇਦਾਰ ਹੋਣਗੇ। ਇਹ ਤਰਨ ਤਾਰਨ ਦੇ ਨਿਕੀ ਚਭਾਲ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਹੈ। ਪੁਲਿਸ ਵੀ ਮੇਰੀ ਨਹੀਂ ਸੁਣਦੀ ਤੇ ਸ਼ਿਕਾਇਤ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ ।

- Advertisement -

ਡੀਐਸਪੀ ਸਿਟੀ ਬੀਕੇ ਸਿੰਗਲਾ ਕਰ ਰਹੇ ਹਨ ਮਾਮਲੇ ਦੀ ਜਾਂਚ
ਲੜਕੀ ਨੇ ਆਪਣੇ ਮਗੇਂਤਰ ‘ਤੇ ਉਸਦੇ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਸ ਨੂੰ ਛੱਡ ਕੇ ਆਪਣੇ ਪਿੰਡ ਤਰਨਤਾਰਨ ਚਲੇ ਜਾਣ ਦਾ ਦੋਸ਼ ਲਗਾਇਆ ਸੀ। ਉਸ ਵੱਲੋਂ ਐੱਸਐੱਸਪੀ ਬਟਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਦੀ ਜਾਂਚ ਡੀਐੱਸਪੀ ਸਿਟੀ ਬੀਕੇ ਸਿੰਗਲਾ ਕਰ ਰਹੇ ਹਨ।

ਲੜਕੀ ਵੱਲੋਂ ਉਸ ਸ਼ਿਕਾਇਤ ਤੋਂ ਬਾਅਦ ਚਾਰ ਦਿਨ ਪਹਿਲਾਂ ਤਰਨਤਾਰਨ ‘ਚ ਪੁਲਿਸ ਨੂੰ ਸ਼ਿਕਾਇਤ ਕਰ ਕੇ ਉਸਦੇ ਮੰਗੇਤਰ ਵੱਜੋਂ ਉਸ ਦੇ ਤਰਨਤਾਰਨ ‘ਚ ਪੁੱਜਣ ‘ਤੇ ਉਸ ਨੂੰ ਗਾਲਾਂ ਕੱਢਣ ਦੇ ਦੋਸ਼ ਲਗਾਏ ਗਏ ਸਨ, ਜਿਸ ਦੀ ਜਾਂਚ ਅਤੇ ਬਣਦੀ ਕਾਨੂੰਨੀ ਕਾਰਵਾਈ ਲਈ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੱਲੋਂ ਡੀਐਸਪੀ ਸਿਟੀ ਬੀਕੇ ਸਿੰਗਲਾ ਨੂੰ ਜਾਂਚ ਸੌਂਪੀ ਗਈ ਸੀ।

Share this Article
Leave a comment