ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ

Rajneet Kaur
2 Min Read

ਚੰਡੀਗੜ੍ਹ : ਪੰਜਾਬ ਸਰਕਾਰ ਨੇ ਬਾਲ ਮੁਕੰਦ ਸ਼ਰਮਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਪ੍ਰਸਿੱਧ ਕਲਾਕਾਰ ਬਾਲ ਮੁਕੰਦ ਸ਼ਰਮਾ ਨਵੇਂ ਫੂਡ ਕਮਿਸ਼ਨਰ ਹੋਣਗੇ। ਚੋਣ ਜ਼ਾਬਤਾ ਲੱਗਣ ਤੋਂ ਠੀਕ ਇਕ ਦਿਨ ਪਹਿਲਾਂ CM ਮਾਨ ਨੇ ਉਨ੍ਹਾਂ ਨੂੰ ਇਹ ਕਾਰਜਭਾਰ ਸੌਂਪਿਆ ਹੈ। ਸ਼ਰਮਾ ਜਿਥੇ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਰਹੇ ਹਨ, ਉਥੇ ਮਾਰਕਫੈਡ ਵਿਚ ਲੰਮਾ ਸਮਾਂ ਕਾਰਜਸ਼ਾਲੀ ਰਹੇ ਹਨ। ਇਹ ਅਹੁਦਾ ਡੀਪੀ ਰੈੱਡੀ ਦੇ ਸੇਵਾਮੁਕਤ ਹੋਣ ਦੇ ਬਾਅਦ ਤੋਂ ਖਾਲੀ ਚੱਲ ਰਿਹਾ ਸੀ। 1985 ਬੈਚ ਦੇ ਆਈਏਐੱਸ ਅਧਿਕਾਰੀ ਡੀਪੀ ਰੈੱਡੀ ਨੂੰ ਪਿਛਲੀ ਸਰਕਾਰ ਦੌਰਾਨ ਫੂਡ ਕਮਿਸ਼ਨਰ ਲਾਇਆ ਗਿਆ ਸੀ। ਉਨ੍ਹਾਂ ਦੇ ਸੇਵਾਮੁਕਤ ਹੋਣ ਦੇ ਬਾਅਦ ਹੁਣ ਬਾਲ ਮੁਕੰਦ ਸ਼ਰਮਾ ਨੂੰ ਇਸ ਅਹੁਦੇ ’ਤੇ ਲਾਇਆ ਗਿਆ ਹੈ।

ਬੀਤੇ ਕੱਲ੍ਹ ਹੀ ਜਿਨ੍ਹਾਂ ਅੱਠ ਸੰਸਦੀ ਉਮੀਦਵਾਰਾਂ ਦਾ ਐਲਾਨ ਕੀਤਾ ਸੀ, ਉਨ੍ਹਾਂ ਵਿਚ ਇਕ ਕਰਮਜੀਤ ਅਨਮੋਲ ਵੀ ਹਨ ਜੋ ਪੰਜਾਬੀ ਫਿਲਮਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਹਨ ਤੇ ਮੁੱਖ ਮੰਤਰੀ ਦੇ ਕਾਫੀ ਕਰੀਬੀ ਹਨ।  ਬਾਲ ਮੁਕੰਦ ਸ਼ਰਮਾ 1987 ’ਚ ਮਾਰਕਫੈਡ ’ਚ ਜ਼ਿਲ੍ਹਾ ਮੈਨੇਜਰ ਵਜੋਂ ਸ਼ਾਮਲ ਹੋਏ ਅਤੇ ਇਸ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਡਿਪਟੀ ਚੀਫ ਮੈਨੇਜਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ 14 ਸਾਲ ਇਸ ਖੇਤਰ ’ਚ ਕੰਮ ਕੀਤਾ। ਫਿਰ ਉਸ ਨੂੰ ਮੁੱਖ ਮੈਨੇਜਰ ਅਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਦਿਤੀ  ਗਈ। ਸ਼ਰਮਾ ਇਕ  ਮਸ਼ਹੂਰ ਕਲਾਕਾਰ ਵੀ ਹੈ ਜਿਸਨੇ ਇਕ  ਕਾਮੇਡੀਅਨ ਵਜੋਂ ਪੰਜਾਬੀ ਫਿਲਮ ਇੰਡਸਟਰੀ ਦੇ ਇਕ  ਹੋਰ ਪ੍ਰਮੁੱਖ ਨਾਮ ਨਾਲ ਜੋੜੀ ਬਣਾਈ। ਇਸ ਜੋੜੀ ਨੇ ਕਈ ਸਟੇਜ ਅਤੇ ਟੀ.ਵੀ. ਪੇਸ਼ਕਾਰੀ ਕੀਤੀ। ਉਹ ਮਾਰਕਫੈਡ ਲਈ ਟੀ.ਵੀ. ਸ਼ੋਅ ਦੀ ਮੇਜ਼ਬਾਨੀ ਵੀ ਕਰਦੇ ਹਨ।

 

Share this Article
Leave a comment