ਟੋਕਿਓ : ਭਾਰਤ ਨੇ ਟੋਕੀਓ ਓਲੰਪਿਕ ਵਿੱਚ ਆਪਣਾ ਛੇਵਾਂ ਤਗਮਾ ਜਿੱਤਿਆ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਨੇ ਫਰੀਸਟਾਈਲ ਕੁਸ਼ਤੀ ਦੇ 65 ਕਿਲੋਗ੍ਰਾਮ ਵਰਗ ਵਿੱਚ ਕਜ਼ਾਖਸਤਾਨ ਦੇ ਦੌਲਤ ਨਿਆਜ਼ਬੇਕੋਵ ਨੂੰ 8-0 ਨਾਲ ਹਰਾਇਆ।
ਇਸ ਦੇ ਨਾਲ ਹੀ ਭਾਰਤ ਨੇ 2012 ਦੇ ਸਭ ਤੋਂ ਸਫਲ ਲੰਡਨ ਓਲੰਪਿਕਸ ਦੇ ਮੈਡਲ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ। ਭਾਰਤੀ ਦਲ ਨੇ ਲੰਡਨ ਵਿੱਚ 6 ਮੈਡਲ ਜਿੱਤੇ ਸਨ।
ਭਾਰਤ ਲਈ ਇੱਕ ਹੋਰ ਮੈਡਲ ਦੀ ਆਸ ਹਾਲੇ ਬੱਝੀ ਹੋਈ ਹੈ, ਇਸ ਵੇਲੇ ਨੀਰਜ ਚੋਪੜਾ ‘ਜੈਵਲਿਨ ਥ੍ਰੋ’ ਮੁਕਾਬਲੇ ਵਿੱਚ ਸਾਰਿਆਂ ਲਈ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ। ਮੌਜੂਦਾ ਸਮੇਂ ਮੁਕਾਬਲਾ ਜਾਰੀ ਹੈ ਨੀਰਜ ਚੋਪੜਾ 87.03 ਮੀਟਰ ਅਤੇ 87.58 ਮੀਟਰ ਤਕ ਜੈਵਲਿਨ ਥ੍ਰੋ ਕਰ ਚੁੱਕੇ ਹਨ।