ਖੰਨਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਦੇ ਪਿਛੋਕੜ ‘ਤੇ ਸਵਾਲ ਉਠਾਏ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਤੇ ਭਗਵੰਤ ਮਾਨ ਦਾ ਪਿਛੋਕੜ ਨਸ਼ਿਆਂ ਨਾਲ ਜੁੜਿਆ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖਤਮ ਕਰਨ ਦੇ ਲਈ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਧੀ ਸੀ ਅਤੇ ਭਗਵੰਤ ਮਾਨ ਨੇ ਸ਼ਰਾਬ ਛੱਡਣ ਦੇ ਲਈ ਆਪਣੀ ਮਾਤਾ ਦੀ ਸੌਂਹ ਖਾਧੀ ਸੀ। ਅਗਲੇ ਹੀ ਦਿਨ ਭਗਵੰਤ ਮਾਨ ਸ਼ਰਾਬ ਨਾਲ ਰੱਜਿਆ ਪਾਇਆ ਗਿਆ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀਆਂ ਦੇ ਮਨਾਂ ਵਿੱਚ ਧਰਮ ਅਤੇ ਗੁਰੂ ਸਾਹਿਬਾਨ ਹਨ। ਪਰ ਕਾਂਗਰਸੀਆਂ ਦੇ ਮਨਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਹਨ। ਇਨ੍ਹਾਂ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਸਿੱਖਾਂ ਦੇ ਮੁੱਦੇ ਕਿਵੇਂ ਉਠਾ ਸਕਦੀ ਹੈ।
ਬਾਦਲ ਵੱਲੋਂ ਇਹ ਇਲਜ਼ਾਮ ਖੰਨਾ ‘ਚ ਦਿੱਤੇ ਗਏ ਧਰਨੇ ਦੌਰਾਨ ਲਗਾਏ ਗਏ। ਖੰਨਾ ਵਿੱਚ ਅਕਾਲੀ ਦਲ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਪੰਜਾਬ ਸਰਕਾਰ ਖਿਲਾਫ਼ ਧਰਨਾ ਲਗਾਇਆ ਗਿਆ ਸੀ।