ਨਿਊਜ਼ ਡੈਸਕ : ‘ਬਚਪਨ ਕਾ ਪਿਆਰ’ ਗਾਣਾ ਗਾ ਕੇ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਏ ਸਹਦੇਵ ਹੁਣ ਸਟਾਰ ਬਣ ਚੁੱਕੇ ਹਨ। ਉਨ੍ਹਾਂ ਦੇ ਗਾਣੇ ਦਾ ਬਾਦਸ਼ਾਹ ਵਰਜਨ ਰਿਲੀਜ਼ ਹੋ ਚੁੱਕਿਆ ਹੈ। ਸੋਸ਼ਲ ਮੀਡਿਆ ‘ਤੇ ਸਹਦੇਵ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਦਸ਼ਾਹ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਸੀ। ਬਾਦਸ਼ਾਹ ਨੇ ਇਸ ਗਾਣੇ ਦੀ ਪੂਰੀ ਵੀਡੀਓ ਰਿਲੀਜ਼ ਕਰ ਦਿੱਤੀ ਹੈ। ਗਾਣੇ ਵਿੱਚ ਬਾਦਸ਼ਾਹ ਦੇ ਨਾਲ ਆਸਥਾ ਗਿੱਲ ਵੀ ਨਜ਼ਰ ਆ ਰਹੀ ਹੈ ਤੇ ਵੀਡੀਓ ਵਿੱਚ ਸਹਦੇਵ ਦਾ ਬਚਪਨ ਦਾ ਪਿਆਰ ਵੀ ਵਿਖਾਇਆ ਗਿਆ ਹੈ।
ਬੀਤੇ ਮਹੀਨੇ ਤੋਂ ਛੱਤੀਸਗੜ ਦੇ ਸੁਕਮਾ ਜ਼ਿਲ੍ਹੇ ਦੇ ਰਹਿਣ ਵਾਲੇ ਸਹਦੇਵ ਦੀ ਵੀਡੀਓ ਨੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਲੋਕਾਂ ਦੀ ਨੀਂਦ ਉੱਡਿਆ ਰੱਖੀ ਹੈ। ਇੰਗਲੈਂਡ ਵਿੱਚ ਮੌਜੂਦ ਅਨੁਸ਼ਕਾ ਸ਼ਰਮਾ ਨੇ ਵੀ ਇਸ ‘ਤੇ ਮੀਮ ਸ਼ੇਅਰ ਕੀਤਾ ਸੀ। ਬਾਦਸ਼ਾਹ ਵੀ ਗਾਣਾ ਗਾਉਣ ਵਾਲੇ ਬੱਚੇ ਤੋਂ ਪ੍ਰਭਾਵਿਤ ਹੋ ਗਏ ਅਤੇ ਉਨ੍ਹਾਂ ਨੇ ਸਹਦੇਵ ਨੂੰ ਆਪਣੇ ਕੋਲ ਬੁਲਾਇਆ। ਹੁਣ ਉਨ੍ਹਾਂ ਨੇ ਇਸ ਗਾਣੇ ਦਾ ਆਪਣਾ ਵਰਜਨ ਤਿਆਰ ਕੀਤਾ ਹੈ, ਜੋ ਕਿ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਬਾਦਸ਼ਾਹ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ, ਬਚਪਨ ਕਾ ਪਿਆਰ ਪੂਰਾ ਗਾਣਾ ਆਉਟ, ਵੇਖ ਕੇ ਦੱਸੋ ਕਿਵੇਂ ਲੱਗਿਆ। ਗਾਣੇ ਵਿੱਚ ਬਾਦਸ਼ਾਹ ਅਤੇ ਉਨ੍ਹਾਂ ਦੀ ਟੀਮ ਨੇ ਫਨ ਐਲੀਮੈਂਟ ਐਡ ਕੀਤਾ ਹੈ ਤੇ ਗਾਣੇ ਦੇ ਨਾਲ ਦਿਲਚਸਪ ਸਟੋਰੀ ਵੀ ਹੈ।