ਕਿਸਾਨਾਂ ਦੀ ਹਿਮਾਇਤ ਲਈ ਸਿੰਘੂ ਬਾਰਡਰ ਪੁੱਜੇ ਬੱਬੂ ਮਾਨ ਸਣੇ ਹੋਰ ਪੰਜਾਬੀ ਕਲਾਕਾਰ

TeamGlobalPunjab
1 Min Read

ਚੰਡੀਗੜ੍ਹ : ਪੰਜਾਬੀ ਗਾਇਕ ਬੱਬੂ ਮਾਨ ਅੱਜ ਹੋਰ ਕਲਾਕਾਰਾਂ ਨਾਲ ਸਿੰਘੂ ਬਾਰਡਰ ’ਤੇ ਪਹੁੰਚੇ। ਬੱਬੂ ਮਾਨ ਦੇ ਨਾਲ ਜੱਸ ਬਾਜਵਾ, ਸਿੱਪੀ ਗਿੱਲ, ਅਮਿਤੋਜ ਮਾਨ, ਰਣਜੀਤ ਬਾਵਾ, ਤਰਸੇਮ ਜੱਸੜ ਤੇ ਗੁਲ ਪਨਾਗ ਵੀ ਵੀ ਨਜ਼ਰ ਆਏ।

ਕਿਸਾਨ ਏਕਤਾ ਮੋਰਚਾ ਵਲੋਂ ਕੁਝ ਦਿਨ ਪਹਿਲਾਂ ਪੋਸਟਰ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਬੱਬੂ ਮਾਨ ਬਾਕੀ ਸਾਥੀ ਕਲਾਕਾਰਾਂ ਨਾਲ ਮਿਲ ਕੇ ਕਿਸਾਨ ਅੰਦੋਲਨ ਦੀ ਅੱਗ ਨੂੰ ਹੋਰ ਤੇਜ਼ ਕਰਨਗੇ।

ਕਲਾਕਾਰਾਂ ਨੇ ਅੱਜ ਸਟੇਜ ਤੋਂ ਆਪਣੇ ਵਿਚਾਰ ਵੀ ਕਿਸਾਨ ਭਾਈਚਾਰੇ ਨਾਲ ਸਾਂਝੇ ਕੀਤੇ। ਉਥੇ ਇਹ ਵੀ ਕਿਹਾ ਜਾ ਰਿਹਾ ਆ ਹੈ ਕਿ ਪੰਜਾਬੀ ਕਲਾਕਾਰ ਹਰ ਹਫਤੇ ਆਪਣੀ ਹਾਜ਼ਰੀ ਭਰ ਕੇ ਕਿਸਾਨੀ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਦੇਣਗੇ।

Share This Article
Leave a Comment