ਬਾਬਾ ਸਾਹਿਬ ਅਸਲ ਮਾਅਨਿਆਂ ਵਿੱਚ ਇੱਕ ਨੇਤਾ, ਇਤਿਹਾਸਕਾਰ, ਦੂਰਦਰਸ਼ੀ ਸੋਚ ਦੇ ਮਾਲਕ : CM ਮਾਨ

Global Team
2 Min Read

ਚੰਡੀਗੜ੍ਹ: ਅੱਜ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਮੌਕੇ ਮੁੱਖ ਮੰਤਰੀ ਭਗਵੰਨ ਮਾਨ ਨੇ ਐਕਸ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਹਨਾਂ ਦੇ ਜਨਮ ਦਿਹਾੜੇ ਮੌਕੇ ਸਿਰ ਝੁਕਾ ਕੇ ਪ੍ਰਣਾਮ। ਬਾਬਾ ਸਾਹਿਬ ਅਸਲ ਮਾਅਨਿਆਂ ਵਿੱਚ ਇੱਕ ਨੇਤਾ, ਇਤਿਹਾਸਕਾਰ, ਦੂਰਦਰਸ਼ੀ ਸੋਚ ਦੇ ਮਾਲਕ ਸਨ। ਸਾਡੀ ਸਰਕਾਰ ਉਹਨਾਂ ਦੇ ਬਰਾਬਰਤਾ ਅਤੇ ਹਰ ਬੱਚੇ ਨੂੰ ਚੰਗੀ ਸਿੱਖਿਆ ਦੇਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।

ਡਾ: ਭੀਮ ਰਾਓ ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਸਨ। ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਹਰ ਸਾਲ 14 ਅਪ੍ਰੈਲ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ਪੂਰਾ ਦੇਸ਼ ਉਨ੍ਹਾਂ ਦੀ 135ਵੀਂ ਜਯੰਤੀ (Ambedkar Jayanti 2025)  ਮਨਾਉਣ ਜਾ ਰਿਹਾ ਹੈ।

ਡਾ: ਭੀਮ ਰਾਓ ਅੰਬੇਡਕਰ (Ambedkar Jayanti 2025) ਜਿਨ੍ਹਾਂ ਨੂੰ ਬਾਬਾ ਸਾਹਿਬ ਵੀ ਕਿਹਾ ਜਾਂਦਾ ਹੈ। ਉਹ ਇੱਕ ਉੱਘੇ ਵਿਦਵਾਨ, ਵਕੀਲ, ਸਮਾਜ ਸੇਵੀ ਅਤੇ ਸਿਆਸਤਦਾਨ ਸਨ ਜਿਨ੍ਹਾਂ ਨੇ ਆਪਣਾ ਜੀਵਨ ਸਮਾਜਿਕ ਨਿਆਂ ਅਤੇ ਬਰਾਬਰੀ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਜਨਮ ਦਿਨ ਸਮਾਜਿਕ ਸਦਭਾਵਨਾ ਅਤੇ ਏਕਤਾ ਲਈ ਇਕੱਠੇ ਹੋਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।

Share This Article
Leave a Comment