ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਗੁਰਪੁਰਬ ਸਣੇ ਆਉਣ ਵਾਲੇ ਹੋਰ ਤਿਉਹਾਰਾਂ ਮੌਕੇ ਘੱਟ ਇਕੱਠ ਕਰਨ ਤੇ ਜ਼ਿਆਦਾਤਰ ਤਿਉਹਾਰ ਵਰਚੁਅਲ ਤੌਰ ‘ਤੇ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਪ੍ਰੀਮੀਅਰ ਜੌਹਨ ਹੌਰਗਨ ਨੇ ਕਿਹਾ ਕਿ ਕੇਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਕੁਝ ਮਹੀਨੇ ਸਾਡੇ ਸੂਬੇ ਲਈ ਕਾਫ਼ੀ ਮੁਸ਼ਕਲ ਭਰੇ ਰਹੇ ਹਨ, ਜਿਸ ਦੀ ਸਾਨੂੰ ਕਦੇ ਕੋਈ ਉਮੀਦ ਨਹੀਂ ਸੀ। ਉਨਾਂ ਕਿਹਾ ਕਿ ਇਸ ਵਾਰ ਗੁਰਪੁਰਬ, ਕ੍ਰਿਸਮਸ ਜਾਂ ਨਵੇਂ ਸਾਲ ਦੇ ਪ੍ਰੋਗਰਾਮ ਪਿਛਲੀ ਵਾਰ ਨਾਲੋਂ ਵੱਖਰੇ ਢੰਗ ਨਾਲ ਮਨਾਏ ਜਣਗੇ, ਕਿਉਂਕਿ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਆਦਾ ਇਕੱਠਾ ਕਰਨਾ ਸੰਭਵ ਨਹੀਂ ਹੈ। ਇਸ ਲਈ ਇਹ ਸਮਾਗਮ ਜ਼ਿਆਦਾਤਰ ਵਰਚੁਅਲ ਤੌਰ ‘ਤੇ ਮਨਾਏ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਅਗਲੇ ਹੁਕਮਾਂ ਤੱਕ ਧਾਰਮਿਕ ਅਤੇ ਹੋਰ ਸਮਾਗਮਾਂ ਮੌਕੇ ਇਕੱਠ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਜੌਹਨ ਹੌਰਗਨ ਨੇ ਕਿਹਾ ਕਿ ਗੁਰਦੁਆਰਾ ਸਾਹਿਬ, ਮਸਜਿਦ, ਚਰਚ ਤੇ ਮੰਦਿਰ ‘ਚ 19 ਨਵੰਬਰ ਤੋਂ 7 ਦਸੰਬਰ 2020 ਤੱਕ ਕੋਈ ਇਕੱਠ ਨਹੀਂ ਕੀਤਾ ਜਾਵੇਗਾ।