ਪ੍ਰਚੀਨ ਚਿਕਿਤਸਾ ਪ੍ਰਣਾਲੀ ਨੂੰ ਨਵੀਂ ਤਾਕਤ, ਹਰਿਆਣਾ ਸਰਕਾਰ ਵੱਲੋਂ ਆਯੁਰਵੇਦ ਲਈ ਵੱਡੀ ਪਹਿਲ

Global Team
3 Min Read

ਚੰਡੀਗੜ੍ਹ: ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿੱਚ ਆਯੁਰਵੇਦ ਨੂੰ ਪ੍ਰੋਤਸਾਹਨ ਦੇ ਰਹੀ ਹੈ, ਕਿਉਂਕਿ ਆਯੂਸ਼ ਔਸ਼ਧ ਪ੍ਰਣਾਲੀ ਅੱਜ ਦੇ ਰਹਿਨ-ਸਹਿਨ ਦੇ ਤੌਰ-ਤਰੀਕਿਆਂ ਤੋਂ ਉਤਪਨ ਹੋਣ ਵਾਲੇ ਕ੍ਰੋਨਿਕ ਰੋਗਾਂ ਦੇ ਇਲਾਜ ਅਤੇ ਰੋਕਥਾਮ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਉਂਦੀ ਹੈ।

ਸਿਹਤ ਮੰਤਰੀ ਨੇ ਦਸਿਆ ਕਿ ਆਯੂਰਵੇਦ, ਯੋਗਾ ਅਤੇ ਨੇਚਯੂਰੋਪੈਥੀ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਔਸ਼ਧੀ ਪ੍ਰਣਾਲੀਆਂ ਦੀ ਪੂਰੇ ਭਾਰਤ ਦੇ ਸਾਰੇ ਵਰਗਾਂ ਵਿੱਚ ਪ੍ਰਾਚੀਣ ਸਮੇਂ ਤੋਂ ਮਾਨਤਾ ਹੈ। ਜਿਨ੍ਹਾਂ ਬੀਮਾਰੀਆਂ ਦਾ ਇਲਾਜ ਆਧੁਨਿਕ ਮੈਡੀਕਲ ਵਿੱਚ ਸੰਭਵ ਨਹੀਂ ਹੈ, ਉਨ੍ਹਾਂ ਦੀ ਰੋਕਥਾਮ ਅਤੇ ਠੀਕ ਕਰਨ ਵਿੱਚ ਉਕਤ ਪ੍ਰਣਾਲੀਆਂ ਦਾ ਅਹਿਮ ਯੋਗਦਾਨ ਹੈ।

ਉਨ੍ਹਾਂ ਨੇ ਆਯੂਸ਼ ਵਿਭਾਗ ਵੱਲੋਂ ਰਾਜ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਵਿਭਾਗ ਵਿਸ਼ੇਸ਼ਕਰ ਗ੍ਰਾਮੀਣ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀ ਮੈਡੀਕਲ ਸਹੂਲਤ, ਮੈਡੀਕਲ ਸਿਖਿਆ ਅਤੇ 1 ਯੂਨਾਨੀ ਬਾਰੇ ਜਾਗਰੁਕ ਕਰ ਰਿਹਾ ਹੈ। ਇਸ ਉਦੇਸ਼ ਲਈ ਸੂਬੇ ਵਿੱਚ 4 ਆਯੂਰਵੈਦਿਕ ਹਸਪਤਾਲ, 1 ਯੁਨਾਨੀ ਹਸਪਤਾਲ, 1 ਹੋਮਿਓਪੈਥਿਕ ਹਸਪਤਾਲ, 6 ਆਯੂਰਵੈਦਿਕ ਪ੍ਰਾਥਮਿਕ ਸਿਹਤ ਕੇਂਦਰ, ਰਾਜ ਸਰਕਾਰ ਦੇ ਅਧੀਨ 6 ਪੰਚਕਰਮਾ ਕੇਂਦਰ ਅਤੇ ਕੋਮੀ ਸਿਹਤ ਮਿਸ਼ ਅਧੀਨ 21 ਪੰਚਕਰਮਾ ਕੇਂਦਰ ਅਤੇ 497 ਆਯੂਰਵੈਦਿਕ, 16 ਯੁਨਾਨੀ ਅਤੇ 24 ਹੋਮਿਓਪੈਥਿਕ ਡਿਸਪੈਂਸਰੀ ਸਥਾਪਿਤ ਕੀਤੀਆਂ ਗਈਆਂ ਹਨ। ਇੰਨ੍ਹਾਂ ਤੋਂ ਇਲਾਾਵਾ 1 ਭਾਂਰਤੀ ਮੈਡੀਕਲ ਅਤੇ ਖੋਜ ਪ੍ਰਣਾਲੀ ਸੰਸਥਾਨ ਪੰਚਕੂਲਾ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਨੇ ਅੱਗੇ ਦਸਿਆ ਕਿ 21 ਆਯੂਸ਼ ਵਿੰਗ ਜਿਲ੍ਹਾ ਹਸਪਤਾਲਾਂ ‘ਤੇ, 102 ਆਯੂਸ਼ ਆਈਪੀਡੀ ਕਮਿਉਨਿਟੀ ਸਿਹਤ ਕੇਂਦਰਾਂ ‘ਤੇ ਅਤੇ 106 ਆਯੂਸ਼ ਓਪੀਡੀ ਪ੍ਰਾਥਮਿਕ ਸਿਹਤ ਕੇਂਦਰਾਂ ‘ਤੇ ਰਾਸ਼ਟਰੀ ਆਯੂਸ਼ ਮਿਸ਼ਨ ਤਹਿਤ ਜਨਤਾ ਨੁੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਿਆਦਾਤਰ ਆਯੂਸ਼ ਸੰਸਥਾਨ ਗ੍ਰਾਮੀਣ ਅਤੇ ਦੂਰਦਰਜਾ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਸੂਬੇ ਵਿੱਚ ਇੱਕ ਸਰਕਾਰੀ ਆਯੂਰਵੈਦਿਕ ਕਾਲਜ ਅਤੇ 12 ਪ੍ਰਾਈਵੇਟ ਆਯੂਰਵੈਦਿਕ ਕਾਲਜ ਚੱਲ ਰਹੇ ਹਨ।

ਸਿਹਤ ਮੰਤਰੀ ਨੇ ਇਹ ਵੀ ਦਸਿਆ ਕਿ ਸੂਬੇ ਵਿੱਚ ਆਮ ਜਨਤਾ ਨੂੰ ਆਯੂਰਵੈਦ ਦੀ ਸਵੇਵਾਵਾਂ ਉਪਲਬਧ ਕਰਵਾਉਣ ਦੇ ਟੀਚੇ ਦੀ ਪੂਰਤੀ ਲਈ ਸੂਬੇ ਦੇ ਸਾਰੇ ਪ੍ਰਾਥਮਿਕ ਸਿਹਤ ਕੇਂਦਰਾਂ ਵਿੱਚ 529 ਆਯੂਰਵੈਦਿਕ ਮੈਡੀਕਲ ਅਧਿਕਾਰੀਆਂ ਨੁੰ ਨਿਯੁਕਤੀ ਪ੍ਰਦਾਨ ਕੀਤੀ ਗਈ ਹੈ।

ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਕੁਰੂਕਸ਼ੇਤਰ ਵਿੱਚ ਲਗਭਗ 100 ਏਕੜ ਭੂਮੀ ‘ਤੇ ਸਥਾਪਿਤ ਹੋਣ ਜਾ ਰਹੀ ਸ਼੍ਰੀ ਕਿਸ਼ਣ ਆਯੂਸ਼ ਯੂਨੀਵਰਸਿਟੀ ਸੂਬੇ ਵਿੱਚ ਆਯੂਰਵੇਦ, ਯੋਗ ਅਤੇ ਕੁਦਰਤੀ ਮੈਡੀਕਲ, ਯੁਨਾਨੀ, ਸਿੱਧਾ ਤੇ ਹੋਮਿਊਪੈਥਿਕ ਮੈਡੀਕਲ ਪੱਦਤੀਆਂ ਦੇ ਅਧਿਐਨ, ਸੁਵਿਵਸਥਿਤ ਵਿਦਿਅਕ, ਸਿਖਲਾਈ ਅਤੇ ਖੋਜ ਨੂੰ ਯਕੀਨੀ ਕਰਨ ਅਤੇ ਇੰਨ੍ਹਾਂ ਖੇਤਰਾਂ ਵਿੱਚ ਐਕਸੀਲੈਂਸ ਪ੍ਰਾਪਤ ਕਰਨ ਦਾ ਕੰਮ ਕਰੇਗਾ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕੌਮੀ ਆਯੂਸ਼ ਮਿਸ਼ਨ ਦੇ ਤਹਿਤ ਜਿਲ੍ਹਾ ਹਿਸਾਰ ਦੇ ਪਿੰਡ ਮੈਯੜ ਵਿੱਚ 50 ਵਿਸਤਰੇ ਦਾ ਆਯੂਸ਼ ਹਸਪਤਾਲ ਅਤੇ ਜਿਲ੍ਹਾ ਨੁੰਹ ਦੇ ਪਿੰਡ ਅਕੇੜਾ ਵਿੱਚ ਸਰਕਾਰ ਯੁਨਾਨੀ ਕਾਲਜ ਤੇ ਹਸਪਤਾਲ ਅਤੇ ਜਿਲ੍ਹਾ ਅੰਬਾਲਾ ਦੇ ਪਿੰਡ ਚਾਂਦਪੁਰਾ ਵਿੱਚ ਵੀ ਸਰਕਾਰੀ ਹੋਮਿਓਪੈਥਿਕ ਕਾਲਜ ਤੇ ਹਸਪਤਾਲ ਬਣਾਇਆ ਜਾ ਰਿਹਾ ਹੈ।

Share This Article
Leave a Comment