ਨਵੀਂ ਦਿੱਲੀ: ਕੋਰੋਨਾ ਅਤੇ ਲਾਕਡਾਉਨ ਦੇ ਚੌਥੇ ਪੜਾਅ ‘ਚ ਸੋਮਵਾਰ ਤੋਂ ਘਰੇਲੂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਅਜਿਹੇ ਵਿੱਚ ਏਅਪੋਰਟ ਅਥਾਰਿਟੀ ਆਫ ਇੰਡਿਆ ਨੇ ਇਸਨ੍ਹੂੰ ਲੈ ਕੇ ਲੰਮੀ ਚੌੜੀ ਐਸਓਪੀ ਜਾਰੀ ਕੀਤੀ ਹੈ। ਗਾਈਡਲਾਇੰਸ ਦੇ ਤਹਿਤ ਮੁਸਾਫਰਾਂ ਨੂੰ ਸੋਸ਼ਲ ਡਿਸਟੈਂਸਿੰਗ, ਲਗੇਜ ‘ਤੇ ਲਿਮਿਟੇਸ਼ਨ, ਪ੍ਰੋਟੈਕਟਿਵ ਇਕਵਿਪਮੈਂਟ ਯਾਨੀ ਮਾਸਕ ਅਤੇ ਗਲਵਸ ਦਾ ਇਸਤੇਮਾਲ ਕਰਨਾ ਹੋਵੇਗਾ। ਉਥੇ ਹੀ ਡਿਜਿਟਲ ਪੇਮੈਂਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਤਾਂਕਿ ਇੱਕ ਵਿਅਕਤੀ ਦਾ ਦੂੱਜੇ ਨਾਲ ਘੱਟ ਤੋਂ ਘੱਟ ਸੰਪਰਕ ਹੋ ਸਕੇ। ਉੱਥੇ ਹੀ ਇੱਕ ਜ਼ਰੂਰੀ ਨਿਯਮ ਇਹ ਵੀ ਹੈ ਕਿ ਮੁਸਾਫਰਾਂ ਨੂੰ ਹੁਣ ਆਪਣੀ ਯਾਤਰਾ ਤੋਂ ਪਹਿਲਾਂ ਏਅਰਪੋਰਟ ‘ਤੇ ਦੋ ਘੰਟੇ ਪਹਿਲਾਂ ਪੁੱਜਣਾ ਹੋਵੇਗਾ।
-ਐਸਓਪੀ ਮੁਤਾਬਕ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਵਿਚ ਦਾਖਲ ਹੋਣ ਤੋਂ ਪਹਿਲਾਂ ਥਰਮਲ ਸਕਰੀਨਿੰਗ ਦੀ ਪ੍ਰਕਿਰਿਆ ‘ਚੋਂ ਨਿਕਲਣਾ ਹੋਵੇਗਾ।
-ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ‘ਤੇ ਰਜਿਸਟਰਡ ਹੋਣਾ ਜਰੂਰੀ ਹੈ।
-ਸੂਬਾ ਸਰਕਾਰ ਤੇ ਸਥਾਨਿਕ ਪ੍ਰਸ਼ਾਸਨ ਪਬਲਿਕ ਟਰਾਂਸਪੋਰਟ ਤੇ ਪ੍ਰਾਈਵੇਟ ਟੈਕਸੀ ਦੀ ਵਿਵਸਥਾ ਕਰੇਗਾ।
-ਸਾਰੇ ਯਾਤਰੀਆਂ ਨੂੰ ਮੂੰਹ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
-ਟਰਮੀਨਲ ਬਿਲਡਿੰਗ ਵਿਚ ਅਖਬਾਰ ਤੇ ਮੈਗਜ਼ੀਨ ਨਹੀਂ ਹੋਣੇ ਚਾਹੀਦੇ।
-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਵਾਈ ਅੰਡੇ ਦੇ ਪ੍ਰਬੰਧਕਾਂ ਨੂੰ ਟਰਮੀਨਲ ਦੀ ਇਮਾਰਤ ਵਿਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੇ ਸਮਾਨ ਨੂੰ ਸੈਨੇਟਾਇਜ਼ ਕਰਨ ਲਈ ਉਚਿਤ ਪ੍ਰਬੰਧ ਕਰਨੇ ਹੋਣਗੇ।
-ਯਾਤਰੀਆਂ ਨੂੰ ਦੋ ਘੰਟੇ ਪਹਿਲਾਂ ਏਅਰਪੋਰਟ ਪਹੁੰਚਣਾ ਹੋਵੇਗਾ। ਟਰਮੀਨਲ ਅੰਦਰ ਉਨ੍ਹਾਂ ਯਾਤਰੀਆਂ ਨੂੰ ਦਾਖਲ ਹੋਣ ਦੀ ਹੀ ਆਗਿਆ ਹੋਵੇਗੀ ਜਿਨ੍ਹਾਂ ਦੀ ਫਲਾਇਟ ਅਗਲੇ ਚਾਰ ਘੰਟੇ ਵਿਚ ਹੋਵੇਗੀ।
-ਏਅਰਪੋਰਟ ਟਰਮੀਨਲ ਬਿਲਡਿੰਗ ਦੇ ਸਾਹਮਣੇ ਭੀੜ ਨਹੀਂ ਹੋਣੀ ਚਾਹੀਦੀ ਅਤੇ ਇਕ ਮੀਟਰ ਦੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ।
-ਜਹਾਜ਼ ਵਿਚ ਯਾਤਰੀਆਂ ਨੂੰ ਖਾਣ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ ਪਾਣੀ ਦੀ ਬੋਤਲ ਹੀ ਮਿਲੇਗੀ। ਜੇਕਰ ਕਿਸੇ ਯਾਤਰੀ ਦੀ ਸਿਹਤ ਖਰਾਬ ਹੁੰਦੀ ਹੈ ਜਾਂ ਕੋਰੋਨਾ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਕਰਿਊ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੋਵੇਗੀ।