ਨਿਊਜ਼ ਡੈਸਕ : ਆਸਟਰੇਲੀਆ ਦੀ ਨੈਸ਼ਨਲ ਗੈਲਰੀ ਆਫ ਆਸਟਰੇਲੀਆ (ਐਨਜੀਏ) ਨੇ ਭਾਰਤ ਨੂੰ 14 ਸਭਿਆਚਾਰਕ ਤੌਰ ਤੇ ਮਹੱਤਵਪੂਰਨ ਕਲਾਕ੍ਰਿਤੀਆਂ ਵਾਪਸ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚੋਂ ਕੁਝ ਸੰਭਾਵਤ ਤੌਰ ‘ਤੇ ਚੋਰੀ, ਗੈਰਕਨੂੰਨੀ ਖੁਦਾਈ ਜਾਂ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਹਾਸਿਲ ਕੀਤੀਆਂ ਗਈਆਂ ਹਨ। ਰਾਜਸਥਾਨ ਦੇ ਮਾਊਂਟ ਆਬੂ ਤੋਂ ਚੋਰੀ ਹੋਈ ਜੈਨ ਤੀਰੰਕਾਰ ਸੰਗਮਰਮਰ ਦੀ ਮੂਰਤੀ ਵੀ ਇਨ੍ਹਾਂ 14 ਕਲਾਕ੍ਰਿਤੀਆਂ ਵਿੱਚੋਂ ਇਕ ਹੈ, ਜੋ ਭਾਰਤ ਨੂੰ ਮੋੜੀ ਜਾਵੇਗੀ।
ਐਨਜੀਏ ਨੇ ਐਲਾਨ ਕੀਤਾ ਕਿ ਉਹ ਆਪਣੇ ਏਸ਼ੀਅਨ ਕਲਾ ਸੰਗ੍ਰਿਹ ਤੋਂ ਇਹ ਕਲਾਵਾਂ ਭਾਰਤ ਸਰਕਾਰ ਨੂੰ ਵਾਪਸ ਕਰੇਗੀ। ਜੋ ਕਲਾਵਾਂ ਭਾਰਤ ਨੂੰ ਮੋੜੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚ ਆਰਟ ਆਫ਼ ਦ ਪਾਸਟ ਦੁਆਰਾ ਭਾਰਤੀ ਆਰਟ ਡੀਲਰ ਸੁਭਾਸ਼ ਕਪੂਰ ਨਾਲ ਜੁੜੀਆਂ 13 ਵਸਤੂਆਂ ਅਤੇ ਆਰਟ ਡੀਲਰ ਵਿਲੀਅਮ ਵੌਲਫ ਤੋਂ ਪ੍ਰਾਪਤ ਕੀਤੀਆਂ ਗਈਆਂ ਕਈ ਚੀਜਾਂ ਸ਼ਾਮਲ ਹਨ।
ਇਹ ਚੌਥੀ ਵਾਰ ਹੈ ਜਦੋਂ ਐਨਜੀਏ ਨੇ ਭਾਰਤ ਸਰਕਾਰ ਨੂੰ ਪੁਰਾਤਨ ਚੀਜ਼ਾਂ ਸੌਂਪੀਆਂ ਹਨ। ਇਸ ‘ਚ ਛੇ ਕਾਂਸੀ ਜਾਂ ਪੱਥਰ ਦੀਆਂ ਮੂਰਤੀਆਂ, ਇੱਕ ਪਿੱਤਲ ਦਾ ਜਲੂਸ ਵਾਲਾ ਮਿਆਰ, ਇੱਕ ਪੇਂਟਡ ਸਕ੍ਰੌਲ ਅਤੇ ਛੇ ਫੋਟੋਆਂ ਵੀ ਸ਼ਾਮਲ ਹਨ। ਆਰਟ ਆਫ ਦ ਪਾਸਟ ਤੋਂ ਪ੍ਰਾਪਤ ਕੀਤੀਆਂ ਗਈਆਂ ਤਿੰਨ ਹੋਰ ਮੂਰਤੀਆਂ ਨੂੰ ਵੀ ਸੰਗ੍ਰਹਿ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਚੀਜਾਂ ਦੇ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਦੇ ਮੂਲ ਸਥਾਨ ਦੀ ਪਛਾਣ ਕਰਨ ਲਈ ਹੋਰ ਖੋਜਾਂ ਕੀਤੀਆਂ ਜਾਣਗੀਆਂ।