ਨਿਊਜ਼ ਡੈਸਕ: ਆਸਟ੍ਰੇਲੀਆ ਆਪਣੇ ਬੈਂਕ ਨੋਟਾਂ ਤੋਂ ਬ੍ਰਿਟਿਸ਼ ਰਾਜਸ਼ਾਹੀ ਨੂੰ ਹਟਾ ਰਿਹਾ ਹੈ। ਆਸਟ੍ਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਉਣ ਅਤੇ ਸਨਮਾਨ ਦੇਣ ਲਈ ਆਪਣੇ 5 ਡਾਲਰ ਦੇ ਕਰੰਸੀ ਨੋਟ ਤੋਂ ਮਹਾਰਾਣੀ ਐਲਿਜ਼ਾਬੈਥ ਦੋਇਮ ਦੀ ਤਸਵੀਰ ਨੂੰ ਹਟਾ ਰਿਹਾ ਹੈ।ਦਸਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੀ ਤਸਵੀਰ ਨੂੰ ਨਵਾਂ ਡਿਜ਼ਾਈਨ ਦਿਤਾ ਜਾਵੇਗਾ।
ਰਿਜ਼ਰਵ ਬੈਂਕ ਆਫ ਆਸਟਰੇਲੀਆ ਨੇ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਸੰਘੀ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨੋਟ ਦੇ ਦੂਸਰੇ ਪਾਸੇ ’ਤੇ ਆਸਟਰੇਲੀਆਈ ਸੰਸਦ ਦੀ ਤਸਵੀਰ ਜਾਰੀ ਰਹੇਗੀ। ਆਸਟ੍ਰੇਲੀਆ ਨੇ ਸਤੰਬਰ 2022 ਵਿੱਚ ਕਿਹਾ ਸੀ ਕਿ ਕਿੰਗ ਚਾਰਲਸ ਦੀ ਤਸਵੀਰ 5 ਡਾਲਰ ਦੇ ਨੋਟਾਂ ‘ਤੇ ਮਹਾਰਾਣੀ ਐਲਿਜ਼ਾਬੈਥ ਦੀ ਥਾਂ ਨਹੀਂ ਲਵੇਗੀ ਅਤੇ ਉਸ ਦੀ ਥਾਂ ਆਸਟਰੇਲੀਅਨ ਸ਼ਖਸੀਅਤਾਂ ਲੈ ਸਕਦੀਆਂ ਹਨ।