ਦਿੱਲੀ ਵਿਧਾਨ ਸਭਾ ਚੋਣਾ ਹਾਰਨ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ!

Global Team
3 Min Read

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾ ਹਾਰਨ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜਾਂ ਕਿਹਾ ਜਾ ਸਕਦਾ ਹੈ ਕਿ ਇਸ ਦੇ ਦਾਅਵੇ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਲਾਮਬੰਧ ਹੋ ਗਈ ਹੈ। ਦਰਅਸਲ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 30 ਵਿਧਾਇਕ ਸਾਡੇ ਸਪੰਰਕ ਵਿੱਚ ਹਨ। ਜਿਸ ‘ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਲਟਵਾਰ ਕੀਤਾ ਹੈ।

ਕੁਲਦੀਪ ਸਿੰਘ ਧਾਲੀਵਾਲ ਦਾਅਵਾ ਕਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਉਹਨਾਂ ਦੇ ਸੰਪਰਕ ‘ਚ ਹੀ ਨਹੀਂ ਤੇ ਸਾਡੇ ਵਿਧਾਇਕਾਂ ‘ਤੇ ਅੱਖ ਰੱਖਣ ਦਾ ਝੂਠ ਬੋਲ ਰਹੇ ਨੇ।ਦਰਅਲਸ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਫਤਿਹਜੰਗ ਬਾਜਵਾ ਪਹਿਲਾਂ ਕਾਦੀਆਂ ਤੋਂ ਕਾਂਗਰਸ ਦਾ ਵਿਧਾਇਕ ਸੀ। ਫਿਰ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਉਹ ਭਾਜਪਾ ‘ਚ ਚਲੇ ਗਏ ਸਨ। ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਲੀਡਰ ਨੇ ਦੋਵੇਂ ਭਰਾਵਾਂ ਦੇ ਵੱਖ ਵੱਖ ਪਾਰਟੀ ‘ਚ ਰਹਿਣ ‘ਤੇ ਕੁਲਦੀਪ ਸਿੰਘ ਧਾਲੀਵਾਲ ਨੇ ਸਵਾਲ ਖੜ੍ਹੇ ਕੀਤੇ ਹਨ।

ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਉਸ ਸਮੇਂ ਆਇਆ ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾ ਹਾਰ ਗਈ ਸੀ, ਹਾਲਾਂਕਿ ਦਿੱਲੀ ਵਿੱਚ ਕਾਂਗਰਸ ਇੱਕ ਵੀ ਸੀਟ ਨਹੀਂ ਹਾਸਲ ਕਰ ਸਕੀ ਪਰ ਪੰਜਾਬ ਕਾਂਗਰਸ ਦੇ ਲੀਡਰ ਇਸ ਗਲੋਂ ਬਾਗੋ ਬਾਗ ਨੇ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹਾਰ ਗਏ। ਪ੍ਰਤਾਪ ਸਿੰਘ ਬਾਜਵਾ ਦਾ ਅਜਿਹਾ ਬਿਆਨ ਕੋਈ ਤਾਜ਼ਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਾਜਵਾ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਂਗਰਸ ਦੇ ਸੰਪਰਕ ਵਿੱਚ ਹਨ।

ਦੇਸ਼ ਦੇ ਅੰਦਰ ਪਿਛਲੇ ਕਈ ਸਾਲਾਂ ਤੋਂ ਜੋੜ ਤੋੜ ਦੀ ਰਣਨੀਤੀ ਦੇਖੀ ਜਾ ਰਹੀ ਹੈ। ਮਹਾਰਾਸ਼ਟਰ ‘ਚ ਕਿਵੇਂ ਸਤਾ ਪਰਿਵਰਤਨ ਹੋਇਆ ਇਹ ਸਭ ਤੋਂ ਵੱਡੀ ਉਦਾਰਹਣ ਹੈ। ਸਵਾਲ ਇਹ ਹੈ ਕਿ ਜੋ ਕਾਂਗਰਸ ਦੇ ਦਾਅਵੇ ਨੇ ਉਸ ਨਾਲ ਕੀ ਪੰਜਾਬ ‘ਚ ਵੀ ਅਜਿਹਾ ਮੌਹਲ ਸਿਰਜੇਗਾ? ਪਰ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਵਿਧਾਨ ਸਭਾ ਦੀਆਂ 117 ਸੀਟਾਂ ਨੇ ਬਹੁਮਤ ਹਾਸਲ ਕਰਨ ਦੇ ਲਈ 59 ਵਿਧਾਇਕਾਂ ਦਾ ਸਮਰਥਨ ਜ਼ਰੂਰੀ ਹੈ। ਆਮ ਆਦਮੀ ਪਾਰਟੀ ਕੋਲ ਮੌਜੂਦਾ ਸਮੇਂ 94 ਵਿਧਇਕ ਨੇ, ਜੇਕਰ ਇਸ ਅਸੀਂ ਪ੍ਰਤਾਪ ਬਾਜਵਾ ਦੇ ਦਾਅਵਿਆਂ ਨੂੰ ਮੰਨ ਕੇ ਵੀ ਚੱਲਦੇ ਹਾਂ ਤਾਂ 94 ਵਿਚੋਂ 30 ਵੀ ਚਲੇ ਜਾਂਦੇ ਨੇ ਤਾਂ ਪਿੱਛੇ ਆਮ ਆਦਮੀ ਪਾਰਟੀ ਕੋਲ ਫਿਰ ਵੀ 64 ਵਿਧਾਇਕ ਬਣਦੇ ਨੇ, ਜੋ ਬੁਹਮਤ ਦੇ ਅੰਕੜੇ ਤੋਂ 5 ਜਿਆਦਾਂ ਨੇ ਹਾਲਾਂਕਿ ਧਰਾਤਲ ‘ਤੇ ਅਜਿਹਾ ਨਹੀਂ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਸਬਕ ਲੈ ਕੇ ਮੰਥਨ ਕਰਕੇ ਪੰਜਾਬ ‘ਚ ਗਰਾਉਂਡ ਜ਼ੀਰੋ ‘ਤੇ ਮਜਬ਼ੂਤੀ ਲਈ ਹੋਰ ਕੰਮ ਕਰੇਗੀ।

Share This Article
Leave a Comment