ਪਟਿਆਲਾ : ਸੂਬੇ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਕਰਫਿਊ ਲਗਾਇਆ ਗਿਆ ਹੈ । ਇਹ ਭਾਵੇਂ ਲੋਕਾਂ ਦੀ ਸਿਹਤ ਲਈ ਹੀ ਫਾਇਦੇਮੰਦ ਹੈ ਪਰ ਫਿਰ ਵੀ ਪ੍ਰਸਾਸ਼ਨ ਨੂੰ ਇਸ ਦੀ ਸਖਤੀ ਨਾਲ ਪਾਲਣਾ ਕਰਵਾਉਣੀਆ ਉਨ੍ਹਾਂ ਨੇ ਹਮਲਾ ਕਰ ਦਿੱਤਾ ਪੈ ਰਹੀ ਹੈ । ਇਸ ਦੌਰਾਨ ਲੋਕ ਪ੍ਰਸਾਸ਼ਨ ਨਾਲ ਵੀ ਬਦਸਲੂਕੀ ਕਰ ਰਹੇ ਹਨ । ਤਾਜਾ ਮਾਮਲਾ ਮੁਖ ਮੰਤਰੀ ਦੇ ਸਹੀ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਏ ਹੈ । ਜਾਣਕਾਰੀ ਮੁਤਾਬਿਕ ਇਥੇ ਕੁਝ ਸ਼ਰਾਰਤੀ ਲੋਕਾਂ ਨੇ ਕਰਫਿਊ ਦੌਰਾਨ ਪੁੱਛ ਗਿੱਛ ਕਰ ਰਹੀ ਪੁਲਿਸ ਤੇ ਹੀ ਹਮਲਾ ਕਰ ਦਿੱਤਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਇਥੇ ਪਟਿਆਲਾ ਦੀ ਸਬਜ਼ੀ ਮੰਡੀ ਵਿਚ ਕੁਝ ਅਧਿਕਾਰੀ ਆਪਣੀ ਡਿਊਟੀ ਤੇ ਸਨ ਅਤੇ ਇਕੱਠ ਹੋਣ ਤੋਂ ਰੋਕ ਰਹੇ ਸਨ ।ਐਸ ਐਸ ਪੀ ਸਿੱਧੂ ਅਨੁਸਾਰ ਇਸ ਦੌਰਾਨ ਕੁਝ ਨਿਹੰਗ ਸਿੰਘ ਇਕ ਵਹੀਕਲ ਤੇ ਸਵਾਰ ਹੋ ਕੇ ਆਏ ਤਾ ਉਨ੍ਹਾਂ ਨੂੰ ਅਧਿਆਕਰੀਆਂ ਨੇ ਪੁੱਛਿਆ ਕਿ ਤੁਹਾਡੇ ਕੋਲ ਕਰਫਿਊ ਪਾਸ ਹੈ ? ਪਰ ਨਿਹੰਗ ਸਿੰਘਾਂ ਨੇ ਬੈਰੀਕੇਡ ਤੋਂ ਆਪਣੀ ਗੱਡੀ ਲੰਘਾ ਦਿਤੀ ਅਤੇ ਮੰਡੀ ਦੇ ਗੇਟ ਵਿਚ ਗੱਡੀ ਮਾਰੀ । ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਨ੍ਹਾਂ ਨੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ । ਉਨ੍ਹਾਂ ਦਸਿਆ ਕਿ ਇਸ ਹਮਲੇ ਦੌਰਾਨ ਐਸ ਐਚ ਓ ਥਾਣਾ ਸਦਰ ਪਟਿਆਲਾ ਦੇ ਬਾਹ ਤੇ ਗੰਭੀਰ ਸਟ ਲਗੀ ਹੈ, ਇਕ ਏਐਸਆਈ ਦਾ ਇਸ ਦੌਰਾਨ ਹੱਥ ਕੱਟਿਆ ਗਿਆ ।